ਤਹਿਰਾਨ ਦੇ ਰੈਵੋਲਿਯੂਸ਼ਨਰੀ ਗਾਰਡਜ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੋਰਮੁਜ ਜਲਡਮਰੂ ਮੱਧ ਸਾਗਰ ਵਿੱਚ ਇੰਗਲੈਂਡ (UK) ਦਾ ਇੱਕ ਟੈਂਕਰ ਜ਼ਬਤ ਕੀਤਾ ਹੈ। ਗਾਰਡਜ਼ ਦਾ ਦਾਅਵਾ ਹੈ ਕਿ ਇਹ ਜ਼ਬਤੀ ਕੌਮਾਂਤਰੀ ਸਮੁੰਦਰੀ ਨਿਯਮਾਂ ਅਧੀਨ ਕੀਤੀ ਗਈ ਹੈ।
ਇੰਪੀਰੋ ਨਾਂਅ ਦੇ ਟੈਂਕਰ ਦੇ ਅਮਲੇ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਅਮਲੇ ਵਿੱਚ ਰੂਸ, ਫ਼ਿਲੀਪੀਨਜ਼ ਤੇ ਲਾਤਵੀਆ ਦੇ ਨਾਗਰਿਕ ਵੀ ਸ਼ਾਮਲ ਹਨ।
ਉੱਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਮਾਮਲੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਸਾਡਾ ਸਭ ਤੋਂ ਪਹਿਲਾ ਮਿਸ਼ਨ ਭਾਰਤੀ ਨਾਗਰਿਕਾਂ ਦੀ ਛੇਤੀ ਰਿਹਾਈ ਤੇ ਵਤਨ–ਵਾਪਸੀ ਹੈ; ਜਿਸ ਲਈ ਅਸੀਂ ਈਰਾਨ ਸਰਕਾਰ ਦੇ ਸੰਪਰਕ ਵਿੱਚ ਹਾਂ।
ਈਰਾਨ ਨੇ ਕੌਮਾਂਤਰੀ ਸਮੁੰਦਰੀ ਨਿਯਮਾਂ ਦੀ ਅਣਦੇਖੀ ਕਰਨ ’ਤੇ ਵੀ ਇਹ ਕਾਰਵਾਈ ਕੀਤੀ। ਟੈਂਕਰ ਨੂੰ ਕੰਢੇ ਉੱਤੇ ਲਿਜਾਂਦਾ ਗਿਆ ਤੇ ਕਾਨੂੰਨੀ ਪ੍ਰਕਿਰਿਆ ਅਧੀਨ ਇਸ ਨੂੰ ਜਾਂਚ ਲਈ ਸੰਗਠਨ ਹਵਾਲੇ ਕਰ ਦਿੱਤਾ ਗਿਆ ਹੈ। ਇਸ ਟੈਂਕਰ ਉੱਤੇ ਇੰਗਲੈਂਡ ਦਾ ਝੰਡਾ ਲੱਗਾ ਹੈ।
ਇਸ ਦੌਰਾਨ ਇੰਗਲੈਂਡ ਦੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਹੋਰ ਜਾਣਕਾਰੀ ਹਾਸਲ ਕਰਨ ਤੇ ਹਾਲਾਤ ਦਾ ਜਾਇਜ਼ਾ ਲੈਣ ਦਾ ਜਤਨ ਕੀਤਾ ਜਾ ਰਿਹਾ ਹੈ। ਇਹ ਦਾਅਵਾ ਅਜਿਹੇ ਵੇਲੇ ਕੀਤਾ ਗਿਆ ਹੈ; ਜਦੋਂ ਜਿਬਰਾਲਟਰ ਵਿਖੇ ਬ੍ਰਿਟਿਸ਼ ਸਮੁੰਦਰੀ ਫ਼ੌਜ ਨੇ ਪਿੱਛੇ ਜਿਹੇ ਇੱਕ ਈਰਾਨੀ ਟੈਂਕਰ ਨੂੰ ਜ਼ਬਤ ਕੀਤਾ ਹੈ।