ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਤੀਆਂ ਕੌਮਾਂਤਰੀ ਕੰਪਨੀਆਂ ਦੇ ਚੀਨ ਛੱਡ ਕੇ ਭਾਰਤ ਨੂੰ ਅਪਨਾਉਣ ਦੇ ਸੰਕੇਤ

ਬਹੁਤੀਆਂ ਕੌਮਾਂਤਰੀ ਕੰਪਨੀਆਂ ਦੇ ਚੀਨ ਛੱਡ ਕੇ ਭਾਰਤ ਨੂੰ ਅਪਨਾਉਣ ਦੇ ਸੰਕੇਤ

ਭਾਰਤ ਸਰਕਾਰ ਵੱਲੋਂ ਹੁਣ ਅਜਿਹੇ ਕੁਝ ਸੰਕੇਤ ਮਿਲ ਰਹੇ ਹਨ ਕਿ ਬਹੁਤੀਆਂ ਅੰਤਰਰਾਸ਼ਟਰੀ ਕੰਪਨੀਆਂ ਹੁਣ ਕੋਰੋਨਾ ਵਾਇਰਸ ਦੇ ਖਾਤਮੇ ਤੋਂ ਬਾਅਦ ਚੀਨ ’ਚੋਂ ਆਪਣੇ ਕਾਰੋਬਾਰ ਸਮੇਟਣ ਦੇ ਰੌਂਅ ’ਚ ਹਨ ਤੇ ਕੇਂਦਰ ਸਰਕਾਰ ਨੂੰ ਪੂਰੀ ਆਸ ਹੈ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਹੁਣ ਆਪਣੇ ਦਫ਼ਤਰ ਭਾਰਤ ਵਿੱਚ ਹੀ ਸੈਟਲ ਕਰਨਗੀਆਂ। ਇਸੇ ਲਈ ਉਨ੍ਹਾਂ ਦਾ ਸੁਆਗਤ ਕਰਨ ਦੀਆਂ ਤਿਆਰੀਆਂ ਸਰਕਾਰ ਵੱਲੋਂ ਸ਼ੁਰੂ ਵੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸੰਕੇਤ ਕੱਲ੍ਹ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਇੱਕ ਵੀਡੀਓ ਕਾਨਫ਼ਰੰਸ ਦੌਰਾਨ ਦਿੱਤਾ।

 

 

ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ, ਦਰਮਿਆਨੇ ਉੱਦਮਾਂ ਬਾਰੇ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਪਿਛਲੇ ਕੁਝ ਦਿਨਾਂ ਦੌਰਾਨ ਵੈੱਬੀਨਾਰਜ਼, ਵੀਡੀਓ ਕਾਨਫ਼ਰੰਸਾਂ ਤੇ ਸੋਸ਼ਲ ਮੀਡੀਆ ਦੇ ਹੋਰ ਮੰਚਾਂ ਰਾਹੀਂ ਸਮਾਜ ਦੇ ਵਿਭਿੰਨ ਵਰਗਾਂ ਤੇ ਖੇਤਰਾਂ ਨਾਲ ਵੱਡੇ ਪੱਧਰ ’ਤੇ ਪਹੁੰਚ ਕੀਤੀ ਹੈ। ਇੰਝ ਹੁਣ ਤੱਕ 1.30 ਕਰੋੜ ਲੋਕਾਂ ਤੱਕ ਪਹੁੰਚ ਕਰ ਕੇ ਗੱਲਬਾਤ ਕੀਤੀ ਗਈ ਹੈ।

 

 

ਇਸੇ ਲੜੀ ’ਚ, ਉਨ੍ਹਾਂ ਇੰਗਲੈਂਡ, ਕੈਨੇਡਾ, ਸਿੰਗਾਪੁਰ, ਹੋਰ ਯੂਰੋਪੀਅਨ ਦੇਸ਼ਾਂ ਤੇ ਆਸਟ੍ਰੇਲੀਆ ਜਿਹੇ ਹੋਰ ਵੱਖੋ–ਵੱਖਰੇ ਦੇਸ਼ਾਂ ’ਚ ਰਹਿੰਦੇ ਭਾਰਤੀ ਓਵਰਸੀਜ਼ ਵਿਦਿਆਰਥੀਆਂ ਨਾਲ ‘ਵਿਸ਼ਵ–ਪੱਧਰੀ ਮਹਾਮਾਰੀ ਨੂੰ ਭਾਰਤ ਦਾ ਜਵਾਬ: ਭਾਰਤ ਲਈ ਵਿਸਤ੍ਰਿਤ ਯੋਜਨਾ’ ਵਿਸ਼ੇ ਉੱਤੇ ਗੱਲਬਾਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਲਈ ਅਗਲਾ ਰਾਹ ਸਪੱਸ਼ਟ ਤੌਰ ’ਤੇ ਸਾਡਾ ਸਕਾਰਾਤਮਕ ਰਹਿਣ ਅਤੇ ਇਸ ਔਕੜ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਲਈ ਇੱਕਜੁਟ ਜਤਨ ਕਰਨ ’ਚ ਨਿਹਿਤ ਹੈ। ਇਸ ਦੇ ਨਾਲ ਹੀ, ਹੁਣ ਜਦੋਂ ਅਸੀਂ ਵਿਭਿੰਨ ਗਤੀਵਿਧੀਆਂ ਮੁੜ ਅਰੰਭ ਕਰਨ ਵੱਲ ਵਧ ਰਹੇ ਹਾਂ, ਸਾਨੂੰ ਸਭ ਨੂੰ ਕੋਵਿਡ–19 ਵਾਇਰਸ ਦਾ ਫੈਲਣਾ ਰੋਕਣ ਲਈ ਸਿਹਤ ਪ੍ਰੋਟੋਕੋਲਜ਼ ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।

 

 

ਸਾਡੇ ਵੱਡੇ, ਦਰਮਿਆਨੇ, ਛੋਟੇ ਜਾਂ ਸੂਖਮ ਹਰ ਤਰ੍ਹਾਂ ਦੇ ਉਦਯੋਗਾਂ ਨੂੰ ਕਾਰੋਬਾਰ ਕਰਨ ਲਈ ਪਹਿਲਾਂ ਦੇ ਮੁਕਾਬਲੇ ਮਿਸਾਲੀ ਤਬਦੀਲੀਆਂ ਕਰਨੀਆਂ ਹੋਣਗੀਆਂ; ਜਿਵੇਂ ਉਨ੍ਹਾਂ ਮਾਸਕਾਂ, ਸੈਨੀਟਾਈਜ਼ਰਾਂ ਦੀ ਵਰਤੋਂ ਤਾਂ ਯਕੀਨੀ ਬਣਾਉਣੀ ਹੀ ਹੋਵੇਗੀ ਤੇ ਨਾਲ ਹੀ ਸਮਾਜਕ–ਦੂਰੀ ਦਾ ਵੀ ਪੂਰਾ ਧਿਆਨ ਰੱਖਣਾ ਹੋਵੇਗਾ, ਸਮਾਜਕ–ਦੂਰੀ ਦੇ ਨਿਯਮਾਂ ਦਾ ਖ਼ਿਆਲ ਰੱਖਦਿਆਂ ਕਾਮਿਆਂ ਲਈ ਫ਼ੂਡ–ਸ਼ੈਲਟਰਜ਼ ਦੇ ਇੰਤਜ਼ਾਮ ਕਰਨੇ ਹੋਣਗੇ, ਉਨ੍ਹਾਂ ਨੂੰ ਦਰਾਮਦਾਂ ਦੇ ਬਦਲ ਲੱਭਣ ਨੂੰ ਉਤਸ਼ਾਹਿਤ ਕਰਨ ਦੀ ਲੋੜ ਪਵੇਗੀ, ਕਾਰੋਬਾਰ ਤੇ ਉਦਯੋਗ ਨਵੇਂ ਇਲਾਕਿਆਂ ’ਚ ਜਾ ਕੇ ਸਥਾਪਤ ਕਰਨੇ ਹੋਣਗੇ ਕਿ ਤਾਂ ਜੋ ਮੈਟਰੋ ਸ਼ਹਿਰਾਂ ਵਿੱਚੋਂ ਭੀੜ ਘਟ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀਆਂ ਨੂੰ ਵਿਸ਼ਵ ਪੱਧਰੀ ਫ਼ਰਮਾਂ ਨਾਲ ਨਵੀਂਆਂ ਭਾਈਵਾਲੀਆਂ ਕਰਨੀਆਂ ਹੋਣਗੀਆਂ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਜੇਵੀਜ਼ (JVs) ਆਦਿ ਸਥਾਪਤ ਕਰਨ ਲਈ ਖਿੱਚਣਾ ਹੋਵੇਗਾ।

 

 

ਸ੍ਰੀ ਗਡਕਰੀ ਨੇ ਕਿਹਾ ਕਿ ਸਾਡੇ ਜਤਨ ਸਿਰਫ਼ ਭਾਰਤੀ ਮੰਗ ਪੂਰੀ ਕਰਨ ਲਈ ਹੀ ਨਹੀਂ ਹੋਣਗੇ, ਸਗੋਂ ਸਾਨੂੰ ਵਿਸ਼ਵ–ਬਾਜ਼ਾਰ ਬਣਨ ਲਈ ਵੀ ਤਿਆਰ ਰਹਿਣਾ ਹੋਵੇਗਾ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਤੇ ਦੇਸ਼ ਹੁਣ ਚੀਨ ਤੋਂ ਆਪਣੇ ਕਾਰੋਬਾਰ ਬਦਲਣ ਬਾਰੇ ਵਿਚਾਰ ਕਰਨ ਲੱਗ ਪਏ ਹਨ। ਉਨ੍ਹਾਂ ਨੌਜਵਾਨ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ ’ਚ ਪੜੜ੍ਹਦਿਆਂ ਇਸ ਟੀਚੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਕਿਉਂਕਿ ਵਿਸ਼ਵ ’ਚ ਪ੍ਰਫ਼ੁੱਲਤ ਹੋ ਰਹੇ ਮੋਹਰੀਭਾਰਤ ਵਿੱਚ ਇਹ ਨੌਜਵਾਨ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।

 

 

ਸ੍ਰੀ ਗਡਕਰੀ ਨੇ ਕਿਹਾ ਕਿ 22 ਗ੍ਰੀਨ ਐਕਸਪ੍ਰੈੰਸ ਹਾਈਵੇਅਜ਼ ਵਿਕਸਤ ਕੀਤੇ ਜਾ ਰਹੇ ਹਨ ਅਤੇ ਦਿੱਲੀ–ਮੁੰਬਈ ਐਕਸਪ੍ਰੈੱਸਵੇਅ ਦੀ ਨਵੀਂ ਰੂਪ–ਰੇਖਾ ਉੱਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਨਾਲ ਉਦਯੋਗਿਕ ਸਮੂਹਾਂ, ਉਦਯੋਗਿਕ ਪਾਰਕਾਂ, ਲੌਜਿਸਟਿਕਸ ਪਾਰਕਾਂ ਆਦਿ ਵਿੱਚ ਭਵਿੱਖ ਦੇ ਨਿਵੇਸ਼ ਕਰਨ ਲਈ ਉਦਯੋਗਾਂ ਵਾਸਤੇ ਹੁਣ ਕਈ ਤਰ੍ਹਾਂ ਦੇ ਮੌਕੇ ਖੁੱਲ੍ਹ ਗਏ ਹਨ।

 

 

ਉਨ੍ਹਾਂ ਕਿਹਾ ਕਿ ਇਨ੍ਹਾਂ ਹਾਈਵੇਅਜ਼ ਦੇ ਨਾਲ ਸੜਕਾਂ ਦੇ ਕੰਢੇ ਉੱਤੇ 2,000 ਸੁਵਿਧਾਵਾਂ ਵਿਕਸਤ ਕੀਤੀਆਂ ਜਾਣਗੀਆਂ ਤੇ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਦੇਸ਼ ਵਿੱਚ 2,000 ਬੱਸ ਪੋਰਟਸ ਸਥਾਪਤ ਕਰਨ ਦੀਆਂ ਯੋਜਨਾਵਾਂ ਵੀ ਹਨ।

 

 

ਸ੍ਰੀ ਨਿਤਿਨ ਗਡਕਰੀ ਨੇ ਹੋਣਹਾਰ ਨੌਜਵਾਨ ਵਿਦਿਆਰਥੀਆਂ ਅਤੇ ਵਿਦੇਸ਼ੀਂ ਰਹਿੰਦੇ ਭਾਰਤੀ ਮੂਲ ਦੇ ਵਿਗਿਆਨੀਆਂ ਨੂੰ ਭਾਰਤ ਦੀ ਵਿਕਾਸ ਕਹਾਣੀ ਅਤੇ ਖੋਜ, ਨਵੀਨਤਾ, ਪ੍ਰਬੰਧ, ਦਵਾ, ਉੱਚ ਸਿੱਖਿਆ ਆਦਿ ਜਿਹੇ ਖੇਤਰਾਂ ਵਿੱਚ ਨਵੇਂ ਮੌਕਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

 

 

ਵਿਭਿੰਨ ਦੇਸ਼ਾਂ ਦੀਆਂ 43 ਯੂਨੀਵਰਸਿਟੀਜ਼ ਦੇ ਓਵਰਸੀਜ਼ ਭਾਰਤੀ ਵਿਦਿਆਰਥੀਆਂ ਨਾਲ ਅੱਜ ਵੀਡੀਓ ਕਾਨਫ਼ਰਸਿੰਗ ਰਾਹੀਂ ਗੱਲਬਾਤ ਕਰਦਿਆਂ ਸ੍ਰੀ ਗਡਕਰੀ ਨੇ ਭਰੋਸਾ ਦਿਵਾਇਆ ਕਿ ਭਾਵੇਂ ਪੀਪੀਪੀ ਹੋਵੇ ਜਾਂ ਜੇਵੀ, ਵਿਭਿੰਨ ਵਿਧੀਆਂ ’ਚ ਅਜਿਹੇ ਉੱਦਮਾਂ ਦੀ ਸਰਕਾਰ ਬਹੁਤ ਸਹਾਇਤਾ ਕਰੇਗੀ।

 

 

ਸ੍ਰੀ ਗਡਕਰੀ ਹੁਣ ਤੱਕ ਲਗਭਗ 8,000 ਕਾਰੋਬਾਰੀ ਆਗੂਆਂ, ਉਦਯੋਗਪਤੀਆਂ, ਉੱਦਮੀਆਂ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਦੌਰਾਨ ਮੰਤਰੀ ਨੇ ਉਨ੍ਹਾਂ ਦੇ ਸਾਰੇ ਮਸਲੇ ਸੁਣੇ, ਉਨ੍ਹਾਂ ਦੇ ਮਾਮਲੇ ਵਿੱਤ, ਵਣਜ ਤੇ ਉਦਯੋਗ, ਰੇਲਵੇਜ਼, ਕਿਰਤ ਤੇ ਰੁਜ਼ਗਾਰ ਆਦਿ ਜਿਹੇ ਸਬੰਧਤ ਮੰਤਰਾਲਿਆਂ ਤੇ ਵਿਭਾਗਾਂ ਤੱਕ ਪਹੁੰਚਾਏ।

 

 

ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਉੱਦਮਾਂ ਲਈ ਲੋੜੀਂਦੀਆਂ ਮਨਜ਼ੂਰੀਆਂ 3 ਮਹੀਨਿਆਂ ਅੰਦਰ ਲੈਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਦਿਹਾਤੀ, ਕਬਾਇਲੀ ਤੇ ਖੇਤੀਬਾੜੀ ਸੈਕਟਰਾਂ/ਖੇਤਰਾਂ ਦੇ ਵਾਧੇ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਸਾਰੀਆਂ ਸਬੰਧਤ ਧਿਰਾਂ ਨੂੰ ਇੱਕਜੁਟ ਹੋ ਕੇ ਕੰਮ ਕਰਨਾ ਹੋਵੇਗਾ ਤੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਸੀਂ ਆਰਥਿਕ ਮੋਰਚੇ ਦੀ ਜੰਗ ਦੇ ਨਾਲ–ਨਾਲ ਕੋਰੋਨਾ ਵਿਰੁੱਧ ਜੰਗ ਵੀ ਜ਼ਰੂਰ ਜਿੱਤਾਂਗੇ।

 

 

ਸ੍ਰੀ ਨਿਤਿਨ ਗਡਕਰੀ ਨੇ ਵਿਭਿੰਨ ਦੇਸ਼ਾਂ ਦੀਆਂ 43 ਯੂਨੀਵਰਸਿਟੀਆਂ ਦੇ ਓਵਰਸੀਜ਼ ਭਾਰਤੀ ਵਿਦਿਆਰਥੀਆਂ ਦੇ ਨਾਲ–ਨਾਲ ਨਾਸਾ (NASA) ’ਚ ਭਾਰਤੀ ਮੂਲ ਦੇ ਵਿਗਿਆਨੀ ਨਾਲ ਵੀ ਗੱਲਬਾਤ ਕੀਤੀ ਹੈ। ਜਿਹੜੇ ਸੰਗਠਨਾਂ ਦੇ ਮੈਂਬਰਾਂ ਤੇ ਪ੍ਰਤੀਨਿਧਾਂ ਨੇ ਸ੍ਰੀ ਗਡਕਰੀ ਨਾਲ ਪਹਿਲਾਂ ਗੱਲਬਾਤ ਕੀਤੀ ਹੈ, ਉਨ੍ਹਾਂ ਵਿੱਚ ਇਹ ਸ਼ਾਮਲ ਹਨ: ਫਿੱਕੀ (FICCI), ਐੱਸਐੱਮਈ (SME), ਸੀਆਰਈਡੀਏਆਈ (CREDAI) ਮੁੰਬਈ, ਐੱਸਐੱਮਈਜ਼ (SMEs), ਕਲੱਬ ਆਵ੍ ਇੰਡੀਆ ਦੇ ਸੀਈਓਜ਼ (CEOs), ਏਆਈਪੀਐੱਮਏ (AIPMA), ਭਾਰਤੀ ਸ਼ਿਕਸ਼ਣ ਮੰਡਲ, ਯੰਗ ਪ੍ਰੈਜ਼ੀਡੈਂਟਸ ਆਰਗੇਨਾਇਜ਼ੇਸ਼ਨ, ਮਹਾਰਾਸ਼ਟਰ ਇਕਨੌਮਿਕ ਡਿਵੈਲਪਮੈਂਟ ਕੌਂਸਲ, ਐਸੋਚੈਮ (ASSOCHAM), ਪੀਐੱਚਡੀ ਚੈਂਬਰ ਆਵ੍ ਕਾਮਰਸ, ਭਾਰਤ ਚੈਂਬਰ ਆਵ੍ ਕਾਮਰਸ ਆਦਿ। [PIB]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many International Companies to wind-up from China India ready to welcome