ਈਵੀਐਮ ’ਚ ਛੇੜਛਾੜ ਦੇ ਡਰ ਕਾਰਨ ਰਾਜਨੀਤਿਕ ਪਾਰਟੀਆਂ ਚੌਕਸੀ ਵਰਤ ਰਹੀਆਂ ਹਨ। ਮੇਰਠ ਵਿਚ ਸਟ੍ਰਾਂਗ ਰੂਮ ਉਤੇ ਨਜ਼ਰ ਰੱਖਣ ਲਈ ਵਿਰੋਧੀ ਪਾਰਟੀਆਂ ਦੇ ਸਮਰਥਕ ਟੈਂਟ ਲਗਾਕੇ ਦਿਨ ਵਿਚ ਸੀਸੀਟੀਵੀ ਕੈਮਰਿਆਂ ਨਾਲ ਅਤੇ ਰਾਤ ਵਿਚ ਦੂਰਬੀਨ ਨਾਲ ਰਾਖੀ ਕਰ ਰਹੇ ਹਨ।
ਦਰਅਸਲ, ਵਿਰੋਧੀ ਪਾਰਟੀਆਂ ਨੂੰ ਡਰ ਹੈ ਕਿ ਐਨ ਸਮੇਂ ਉਤੇ ਈਵੀਐਮ ਵਿਚ ਗੜਬੜੀ ਹੋ ਸਕਦੀ ਹੈ। ਮੇਰਠ ਵਿਚ ਮਹਾਗਠਜੋੜ ਉਮੀਦਵਾਰ ਹਾਜੀ ਯਾਕੂਬ ਕੁਰੈਸ਼ੀ ਦੇ ਸਮਰਥਕਾਂ ਨੇ ਸਟ੍ਰਾਂਗ ਰੂਮ ਉਤੇ ਨਜ਼ਰ ਰੱਖਣ ਲਈ ਕਤਾਈ ਮਿਲ ਦੇ ਗੇਟ ਉਤੇ ਟੈਂਟ ਲਗਾ ਰੱਖਿਆ ਹੈ। ਇਸ ਵਿਚ ਦੋ ਐਨਈਡੀ ਸਕ੍ਰੀਨ ਲੱਗੀ ਹੈ। ਦੋਵੇਂ ਉਤੇ ਸਟ੍ਰਾਂਗ ਰੂਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡ ਆਉਂਦੀ ਹੈ। ਜਕੇਰ ਇਹ ਬੰਦ ਹੋ ਜਾਂਦੀ ਹੈ ਤਾਂ ਸਮਰਥਕ ਤੁਰੰਤ ਚੋਣ ਅਧਿਕਾਰੀ ਨਾਲ ਗੱਲ ਕਰਦੇ ਹਨ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਉਮੀਦਵਾਰਾਂ ਨੂੰ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡ ਦੇਣ ਦੀ ਆਗਿਆ ਦੇ ਰਖੀ ਹੈ। ਸਟ੍ਰਾਂਗ ਰੂਮ ਦੇ ਆਸਪਾਸ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖਣ ਲਈ ਉਹ ਦੂਰਬੀਨ ਦਾ ਸਹਾਰਾ ਲੈ ਰਹੇ ਹਨ। ਸਮਰਥਕਾਂ ਕੋਲ ਦਿਨ ਅਤੇ ਰਾਤਿ ਵਿਚ ਦੋਵੇਂ ਤਰ੍ਹਾਂ ਦੇ ਵਿਜਨ ਲਈ ਦੂਰਬੀਨ ਉਪਲੱਬਧ ਹੈ।
ਰਾਲੋਦ ਆਗੂ ਅਰਜਨ ਮੁਤਾਬਕ, ਸਮਰਥਕ ਤਿੰਨ ਟੀਮਾਂ ਵਿਚ ਡਿਊਟੀ ਦੇ ਰਹੇ ਹਨ। ਰਾਤ ਲਈ ਵਿਸ਼ੇਸ਼ ਤੌਰ ਉਤੇ 10 ਲੋਕ ਰਹਿੰਦੇ ਹਨ। ਬਸਪਾ ਜ਼ਿਲ੍ਹਾ ਪ੍ਰਧਾਨ ਡਾ. ਸੁਭਾਸ਼ ਪ੍ਰਧਾਨ 11 ਅਪ੍ਰੈਲ ਤੋਂ ਹੀ ਟੈਂਟ ਵਿਚ ਡੇਰਾ ਜਮਾਈ ਬੈਠੇ ਹਨ। ਇੱਥੇ ਖਾਣੇ–ਪੀਣੇ ਅਤੇ ਸੋਨ ਦਾ ਪ੍ਰਬੰਧ ਹੈ। ਸਪਾ ਜ਼ਿਲ੍ਹਾ ਪ੍ਰਧਾਨ ਚੌਧਰੀ ਰਾਜਪਾਲ ਸਿੰਘ ਵੀ ਲਗਾਤਾਰ ਡਟੇ ਹਨ।
ਐਸਐਸਪੀ ਨੂੰ ਰੋਕਿਆ : ਲਖਨਊ ਵਿਚ ਨਿਰੀਖਣ ਕਰਨ ਪਹੁੰਚੇ ਐਸਐਸਪੀ ਨੂੰ ਸੁਰੱਖਿਆ ਬਲਾਂ ਨੇ ਸਟ੍ਰਾਂਗ ਰੂਮ ਦੇ ਬਾਹਰ ਹੀ ਰੋਕ ਦਿੱਤਾ। ਦਰਅਸਲ, ਉਨ੍ਹਾਂ ਦਾ ਪਾਸ ਗੱਡੀ ਵਿਚ ਰੱਖਿਆ ਸੀ ਜੋ ਦਿਖਾਈ ਨਹੀਂ ਦੇ ਰਿਹਾ ਸੀ। ਪਾਸ ਦਿਖਾਉਣ ਉਤੇ ਨੂੰ ਜਾਣ ਦਿੱਤਾ ਗਿਆ।