ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰਾਖੰਡ ’ਚ ਸੜਕ ਹਾਦਸਾ, 4 ਲੋਕਾਂ ਦੀ ਮੌਤ

ਉਤਰਾਖੰਡ ’ਚ ਸੜਕ ਹਾਦਸਾ, 4 ਲੋਕਾਂ ਦੀ ਮੌਤ

ਉਤਰਾਖੰਡ ਦੇ ਧਾਰਚੂਲਾ ਦੇ ਮਲਾ ਬਜਾਨੀ ਨੇੜੇ ਕਾਰ ਖੱਡ ਵਿਚ ਡਿੱਗ ਗਈ।  ਹਾਦਸੇ ਵਿਚ ਕਾਰ ਵਿਚ ਸਵਾਰ ਫੌਜੀ ਸਮੇਤ ਚਾਰ ਯਾਤਰੀਆਂ ਦੀ ਮੌਤ ਹੋ ਗਈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਦਾ ਪੰਚਨਾਮਾ ਭਰ ਪੋਸਟਮਾਰਟਮ ਲਈ ਭੇਜ ਦਿੱਤਾ।

 

ਵੀਰਵਾਰ ਨੂੰ ਕਾਰ ਨੰਬਰ ਯੂਕੇ05,ਈਏ 1693 ਬਜਾਨੀ ਤੋਂ ਕਾਲਿਕਾ ਲਈ ਨਿਕਲੀ ਸੀ। ਕਰੀਬ ਇਕ ਕਿਲੋਮੀਟਰ ਅੱਗੇ ਕਾਰ ਦਾ ਕੰਟਰੋਲ ਵਿਗੜ ਗਿਆ ਤੇ 300 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਦੀ ਸੂਚਨਾ ਉਤੇ ਸ਼ਾਮ ਕਰੀਬ ਚਾਰ ਵਜੇ ਪੁਲਿਸ ਅਤੇ ਐਸਡੀਆਰਐਫ ਦੀ ਟੀਮ ਮੌਕੇ ਉਤੇ ਪਹੁੰਚ ਗਈ।

 

 

ਪੁਲਿਸ ਟੀਮ ਨੇ ਜ਼ਖਮੀ ਵਿਨੋਦ ਚਲਾਲ (16) ਪੁੱਤਰ ਮਹੇਸ਼ ਚਲਾਲ ਨਿਵਾਸੀ ਕਾਲਿਕਾ ਨੂੰ ਹਸਪਤਾਲ ਭੇਜਿਆ, ਇਲਾਜ ਦੌਰਾਨ ਵਿਨੋਦ ਦੀ ਮੌਤ ਹੋ ਗਈ। ਵਾਹਨ ਦੇ ਹੇਠਾਂ ਦਬੇ ਮੋਹਿਤ ਤਿਤੀਆਲ (23) ਪੁੱਤਰ ਬਸੰਤ ਤਿਤਿਆਲ, ਸੈਨਾ ਦੇ ਜਵਾਨ ਕੇਸ਼ਵ ਦੱਤ (24) ਪੁੱਤਰ ਦੇਵੀ ਦੱਤ ਅਤੇ ਮਨੀਸ਼ (16) ਰਾਜੇਂਦਰ ਦੀ ਮੌਕੇ ਉਤੇ ਹੀ ਮੌਤ ਹੋ ਚੁੱਕੀ ਸੀ। ਪੁਲਿਸ ਟੀਮ ਨੇ ਕਰੀਬ ਡੇਢ ਘੰਟੇ ਸਖਤ ਮਿਹਨਤ ਦੇ ਬਾਅਦ ਸਭ ਮ੍ਰਿਤਕਾਂ ਨੂੰ ਬਾਹਰ ਕੱਢਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:many people died after a car rolled down a deep gorge near Kalika village in Dharchula uttrakhand