ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਤਿ–ਆਧੁਨਿਕ ਸੈਟੇਲਾਇਟ ਕਾਰਟੋਸੈਟ–3 ਪੁੱਜਾ ਪੁਲਾੜ ’ਚ, ਰੱਖੇਗਾ ਧਰਤੀ ’ਤੇ ਨਜ਼ਰ

ਸੈਟੇਲਾਇਟ ਕਾਰਟੋਸੈਟ–3 ਸਵੇਰੇ 9:28 ਵਜੇ ਜਾਵੇਗਾ ਪੁਲਾੜ ’ਚ, ਰੱਖੇਗਾ ਧਰਤੀ ’ਤੇ ਨਜ਼ਰ

ਧਰਤੀ ਦੀ ਨਿਗਰਾਨੀ ਰੱਖਣ ਵਾਲਾ ਮੈਪਿੰਗ ਸੈਟੇਲਾਇਟ ਕਾਰਟੋਸੈਟ–3 ਅੱਜ ਬੁੱਧਵਾਰ ਸਵੇਰੇ 9:28 ਵਜੇ ਪੁਲਾੜ ’ਚ ਦਾਗ਼ ਦਿੱਤਾ ਗਿਆ ਹੈ। ਇਹ ਆਪਣੇ ਨਾਲ ਅਮਰੀਕਾ ਦੇ 13 ਹੋਰ ਨੈਨੋ ਸੈਟੇਲਾਇਟ ਵੀ ਲੈ ਕੇ ਗਿਆ ਹੈ। ਇਸ ਦੀ ਉਲਟੀ ਗਿਣਤੀ ਕੱਲ੍ਹ ਮੰਗਲਵਾਰ ਨੂੰ ਸਵੇਰੇ 7:28 ਵਜੇ ਭਾਵ 26 ਘੰਟੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ - ISRO) ਨੇ ਇਹ ਜਾਣਕਾਰੀ ਦਿੱਤੀ।

 

 

ਇਹ ਕਾਰਟੋਸੈਟ ਲੜੀ ਦਾ 9ਵਾਂ ਸੈਟੇਲਾਇਟ ਹੈ, ਜਿਸ ਨੂੰ ਚੇਨਈ ਤੋਂ 120 ਕਿਲੋਮੀਟਰ ਦੂਰ ਸ੍ਰੀਹਰੀਕੋਟ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਦਾਗਿਆ ਗਿਆ ਹੈ। ਪੀਐੱਸਐੱਲਵੀ–ਸੀ47 ਦੀ ਇਹ 49ਵੀਂ ਉਡਾਣ ਹੈ, ਜੋ ਕਾਰਟੋਸੈਟ–3 ਨਾਲ ਅਮਰੀਕਾ ਦੇ ਵਪਾਰਕ ਮੰਤਵ ਵਾਲੇ 13 ਨਿੱਕੇ ਸੈਟੇਲਾਇਟਸ ਨੂੰ ਲੈ ਕੇ ਪੁਲਾੜ ’ਚ ਗਿਆ ਹੈ।

 

 

ਕਾਰਟੋਸੈਟ–3 ਤੀਜੀ ਪੀੜ੍ਹੀ ਦਾ ਬਹੁਤ ਚੁਸਤ, ਅਤਿ–ਆਧੁਨਿਕ ਤੇ ਅਗਾਂਹਵਧੂ ਉੱਪਗ੍ਰਹਿ ਹੈ। ਇਸ ਵਿੱਚ ਹਾਈ–ਰੈਜ਼ੋਲਿਯੂਸ਼ਨ ਤਸਵੀਰ ਲੈਣ ਦੀ ਸਮਰੱਥਾ ਹੈ। ਇਸ ਦਾ ਵਜ਼ਨ 1,625 ਕਿਲੋਗ੍ਰਾਮ ਹੈ ਤੇ ਇਹ ਵੱਡੇ ਪੱਧਰ ਉੱਤੇ ਸ਼ਹਿਰੀ ਯੋਜਨਾਬੰਦੀ, ਦਿਹਾਤੀ ਵਸੀਲਿਆਂ ਤੇ ਬੁਨਿਆਦੀ ਢਾਂਚੇ ਦੇ ਵਿਕਾਸ, ਸਮੁੰਦਰੀ ਕੰਢਿਆਂ ਦੀ ਜ਼ਮੀਨ ਦੀ ਵਰਤੋਂ ਅਤੇ ਜ਼ਮੀਨ ਕਵਰ ਲਈ ਖਪਤਕਾਰਾਂ ਦੀ ਵਧਦੀ ਮੰਗ ਪੂਰੀ ਕਰੇਗਾ।

ਕਾਰਟੋਸੈਟ–3

 

ਇਸਰੋ ਮੁਤਾਬਕ PSLV-C47 ‘ਐਕਸੈੱਲ ਕਨਫ਼ਿਗਰੇਸ਼ਨ’ ’ਚ PSLV ਦੀ 21ਵੀਂ ਉਡਾਣ ਹੈ। ਨਿਊ ਸਪੇਸ ਇੰਡੀਆ ਲਿਮਿਟੇਡ, ਪੁਲਾੜ ਵਾਗ ਦੇ ਵਣਜ ਪ੍ਰਬੰਧਾਂ ਅਧੀਨ ਇਸ ਉੱਪਗ੍ਰਹਿ ਨਾਲ ਅਮਰੀਕਾ ਦੇ 13 ਨੈਨੋ ਵਪਾਰਕ ਸੈਟੇਲਾਇਟਸ ਨੂੰ ਵੀ ਪੁਲਾੜ ’ਚ ਦਾਗ਼ਿਆ ਗਿਆ ਹੈ।

 

 

ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਇਹ 74ਵਾਂ ਮਿਸ਼ਨ ਹੈ। ਕਾਰਟੋਸੈਟ–3 ਪੂਰੇ ਪੰਜ ਵਰ੍ਹੇ ਕੰਮ ਕਰੇਗਾ।

 

 

ਕਾਰਟੋਸੈਟ–3 ਅਤੇ 13 ਹੋਰ ਨੈਨੋ ਸੈਟੇਲਾਇਟਸ ਦੀ ਲਾਂਚਿੰਗ ਬੀਤੀ 22 ਜੁਲਾਈ ਨੂੰ ਚੰਦਰਯਾਨ–2 ਦੀ ਲਾਂਚਿੰਗ ਤੋਂ ਬਾਅਦ ਹੋਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mapping Satellite Cartosat-3 to keep Earth safe by observing 24 hrs