ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਾੜੀ ਰਸਤਿਆਂ `ਚੋਂ 124 ਕਿਲੋਮੀਟਰ ਪੈਦਲ ਦੁਖੜੇ ਲੈ ਸਿ਼ਮਲਾ ਪੁੱਜੇ 15 ਪਾਂਧੀ

ਪਹਾੜੀ ਰਸਤਿਆਂ `ਚੋਂ 124 ਕਿਲੋਮੀਟਰ ਪੈਦਲ ਦੁਖੜੇ ਲੈ ਸਿ਼ਮਲਾ ਪੁੱਜੇ 15 ਪਾਂਧੀ

ਆਜ਼ਾਦੀ ਦੇ 71 ਵਰ੍ਹਿਆਂ ਬਾਅਦ ਹਾਲੇ ਵੀ ਬਿਨਾ ਪੱਕੀਆਂ ਸੜਕਾਂ ਦੇ ਗੁਜ਼ਾਰਾ ਕਰ ਰਹੇ ਕੱਚੇ ਰਾਹਾਂ ਦੇ 15 ਪਾਂਧੀ ਇਸ ਆਸ ਨਾਲ ਪਹਾੜੀ ਰਸਤਿਆਂ ਦੀ 124 ਕਿਲੋਮੀਟਰ ਦੂਰੀ ਪੈਦਲ ਤਹਿ ਕਰ ਕੇ ਰਾਜਧਾਨੀ ਸਿ਼ਮਲਾ ਪੁੱਜੇ ਕਿ ਹੁਣ ਸ਼ਾਇਦ ਉਨ੍ਹਾਂ ਦੀ ਸੁਣੀ ਜਾਵੇਗੀ। ਇਹ ਸਭ ਆਪਣੇ ਪ੍ਰਤੀ ਸਰਕਾਰ ਦੇ ਉਦਾਸੀਨ ਰਵੱਈਏ ਤੋਂ ਡਾਢੇ ਦੁਖੀ ਹਨ। ਇਹ ਸਾਰੇ ਰੇਣੁਕਾ ਵਿਧਾਨ ਸਭਾ ਹਲਕੇ ਦੇ ਸਿਰਮੌਰ ਜਿ਼ਲ੍ਹੇ `ਚ ਪੈਂਦੇ ਪਿੰਡ ਚਭਧਾਰ ਤੋਂ ਆਏ ਹਨ।


15 ਨੌਜਵਾਨਾਂ ਦੀ ਇਸ ਟੋਲੀ ਨੇ ਤਿੰਨ ਦਿਨ ਤੇ ਚਾਰ ਰਾਤਾਂ ਪੈਦਲ ਚੱਲ ਕੇ ਸਾਰਾ ਸਫ਼ਰ ਤਹਿ ਕੀਤਾ ਹੈ ਤੇ ਅੱਜ ਦੁਪਹਿਰ ਨੂੰ ਉਹ ਸਿ਼ਮਲਾ ਪੁੱਜੇ। ਉਨ੍ਹਾਂ ਨੂੰ ਪੂਰੀ ਆਸ ਸੀ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਜ਼ਰੂਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਜਾਣਨਗੇ ਕਿ ਉਨ੍ਹਾਂ ਦੇ ਪਿੰਡਾਂ ਦੇ ਵਾਸੀਆਂ ਨੂੰ ਪੱਕੀਆਂ ਸੜਕਾਂ ਤੋਂ ਬਿਨਾ ਜਿਊਣਾ ਕਿੰਨਾ ਔਖਾ ਹੋ ਰਿਹਾ ਹੈ।


ਪਿੰਡ ਦੇ ਰਾਜਿਮੰਦਰ ਸਿੰਘ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਆਗੂ ਆ ਕੇ ਵਾਅਦੇ ਤਾਂ ਜ਼ਰੂਰ ਕਰ ਜਾਂਦੇ ਹਨ ਕਿ ਉਹ ਸੜਕਾਂ ਜ਼ਰੂਰ ਬਣਵਾਉਣਗੇ ਪਰ ਅਸਲ `ਚ ਕਰਦਾ ਕੋਈ ਕੁਝ ਨਹੀਂ।


ਚਭਦਾਰ ਤੋਂ ਇਲਾਵਾ ਪੈਜਲ, ਸੁਚਾਵਾਲਾ, ਜੋ-ਕਾ ਬਾਗ਼ ਤੇ ਖੰਤਾਈਆ ਜਿਹੇ ਪਿੰਡਾਂ ਦੇ ਨਾਗਰਿਕ ਵੀ ਇਸ ਟੋਲੀ `ਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਸ ਇਲਾਕੇ `ਚ 1,200 ਦੇ ਲਗਭਗ ਪਿੰਡ ਹਨ। ਉਸ ਇਲਾਕੇ `ਚ ਜਿ਼ਆਦਾਤਰ ਮਟਰਾਂ, ਲੱਸਣ ਤੇ ਆਲੂਆਂ ਦੀ ਖੇਤੀ ਹੁੰਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:marched 124 kilometers from remote village Shimla