ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਕਜ਼ ਨੂੰ ਮਿਲੀ ਸੀ ਢਾਈ ਮੰਜ਼ਿਲ ਦੀ ਮਨਜ਼ੂਰੀ, ਤਬਲੀਗੀ ਜ਼ਮਾਤ ਨੇ ਖੜੀ ਕਰ ਦਿੱਤੀ 9 ਮੰਜ਼ਿਲਾ ਇਮਾਰਤ

ਦਿੱਲੀ ਦੇ ਨਿਜ਼ਾਮੂਦੀਨ 'ਚ ਤਬਲੀਗੀ ਜਮਾਤ ਦੇ ਮਰਕਜ਼ 'ਚ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਉਸਾਰੀ ਕੀਤੀ ਗਈ ਹੈ। ਇਸ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਪਿਛਲੇ 6 ਸਾਲ ਤੋਂ ਕੀਤੀ ਜਾ ਰਹੀ ਸੀ ਪਰ ਦੱਖਣੀ ਨਿਗਮ ਦੇ ਅਧਿਕਾਰੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਮਰਕਜ਼ ਮੈਨੇਜਮੈਂਟ ਪ੍ਰਸ਼ਾਸਨ ਦੀ ਅਣਗਹਿਲੀ ਦਾ ਫ਼ਾਇਦਾ ਚੁੱਕਦਿਆਂ ਨਾਜਾਇਜ਼ ਉਸਾਰੀ ਕਰਦਾ ਰਿਹਾ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਮਾਤ ਕੋਲ ਢਾਈ ਮੰਜ਼ਿਲ ਦੀ ਮਨਜੂਰੀ ਸੀ ਪਰ ਉਨ੍ਹਾਂ ਨੇ 9 ਮੰਜ਼ਿਲਾ ਇਮਾਰਤ ਖੜੀ ਕਰ ਦਿੱਤੀ।
 

ਜੰਗਪੁਰਾ ਆਰ.ਡਬਲਿਯੂ.ਏ. ਦੇ ਪ੍ਰਧਾਨ ਮੋਨੂੰ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਇੱਕ ਐਨਜੀਓ ਦੀ ਮਦਦ ਨਾਲ ਇਸ ਇਮਾਰਤ ਵਿੱਚ ਗ਼ੈਰ-ਕਾਨੂੰਨੀ ਉਸਾਰੀ ਬਾਰੇ ਦੱਖਣੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦੱਸਿਆ ਸੀ। ਪਰ ਜਦੋਂ ਨਿਗਮ ਅਧਿਕਾਰੀਆਂ ਨੇ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ ਉਸ ਵੇਲੇ ਦੇ ਲੈਫਟੀਨੈਂਟ ਰਾਜਪਾਲ ਅਤੇ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕੀਤੀ ਪਰ 6 ਸਾਲਾਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।
 

ਸੂਤਰਾਂ ਦੇ ਅਨੁਸਾਰ ਮਰਕਜ਼ ਦੀ ਇਮਾਰਤ ਜਿਸ ਪਲਾਟ ਵਿੱਚ ਬਣਾਈ ਗਈ ਹੈ, ਉਹ ਲਗਭਗ 200 ਵਰਗ ਗਜ਼ ਹੈ ਅਤੇ ਰਿਹਾਇਸ਼ੀ ਖੇਤਰ 'ਚ ਹੈ। ਦਿੱਲੀ ਵਿੱਚ ਰਿਹਾਇਸ਼ੀ ਖੇਤਰ ਵਿੱਚ ਕੋਈ ਇਮਾਰਤ 15 ਮੀਟਰ ਤੋਂ ਵੱਧ ਉੱਚਾਈ ਨਹੀਂ ਹੋ ਸਕਦੀ, ਪਰ ਮਰਕਜ਼ ਦੀ ਇਮਾਰਤ 25 ਮੀਟਰ ਉੱਚੀ ਹੈ। ਇਸ ਇਮਾਰਤ ਵਿੱਚ ਦੋ ਬੇਸਮੈਂਟ ਅਤੇ 7 ਮੰਜ਼ਿਲਾਂ ਬਣੀਆਂ ਹਨ, ਜਿਹੜੀ ਬਿਨਾਂ ਨਕਸ਼ਾ ਪਾਸ ਕੀਤੇ ਬਣੀਆਂ ਹਨ।
 

ਮੋਨੂੰ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਐਨਜੀਓ ਦੀ ਮਦਦ ਨਾਲ ਮਰਕਜ਼ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ, ਜਿਸ ਤੋਂ ਪਤਾ ਚੱਲਿਆ ਕਿ 1992 ਵਿੱਚ ਢਾਈ ਮੰਜ਼ਿਲੀ ਇਮਾਰਤ ਦਾ ਨਕਸ਼ਾ ਪਾਸ ਕੀਤਾ ਗਿਆ ਸੀ, ਪਰ ਇਹ ਪੂਰੀ ਇਮਾਰਤ ਦਾ ਨਹੀਂ ਸੀ। ਉਸ ਸਮੇਂ ਅੱਧੀ ਇਮਾਰਤ ਬਣ ਗਈ ਸੀ। 1995 ਤੋਂ ਬਾਅਦ ਇਮਾਰਤ ਨੂੰ ਨਵੇਂ ਸਿਰਿਓਂ ਬਣਾਇਆ ਗਿਆ ਸੀ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ 25 ਮੀਟਰ ਉੱਚੀ ਬਣਾ ਦਿੱਤੀ ਗਈ, ਜਿਸ ਦਾ ਨਕਸ਼ਾ ਵੀ ਪਾਸ ਨਹੀਂ ਕਰਵਾਇਆ ਗਿਆ ਸੀ।

 


 

ਨਗਰ ਨਿਗਮ ਦੇ ਅਧਿਕਾਰੀਆਂ ਦੁਆਰਾ ਮੁੱਢਲੀ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਮਰਕਜ਼ ਦੇ ਪ੍ਰਬੰਧਕਾਂ ਨੂੰ ਕਈ ਵਾਰ ਬਿਲਡਿੰਗ ਸਾਈਟ ਦੀ ਮਾਲਕੀ ਦੇ ਦਸਤਾਵੇਜ਼ ਦੇਣ ਲਈ ਕਿਹਾ ਗਿਆ ਸੀ। ਪਰ ਪ੍ਰਬੰਧਕਾਂ ਨੇ ਕਦੇ ਵੀ ਮਾਲਕੀ ਦੇ ਦਸਤਾਵੇਜ਼ ਨਿਗਮ ਨੂੰ ਨਹੀਂ ਸੌਂਪੇ। ਅਜਿਹੀ ਸਥਿਤੀ ਵਿੱਚ ਇਸ ਜ਼ਮੀਨ ਦੀ ਮਲਕੀਅਤ 'ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਆਖਰਕਾਰ ਇਹ ਕਿਸ ਦੀ ਜ਼ਮੀਨ ਹੈ ਅਤੇ ਕਿਸ ਨੇ ਇਸ ਨੂੰ ਤਬਲੀਗੀ ਜ਼ਮਾਤ ਦੇ ਲੋਕਾਂ ਨੂੰ ਦਿੱਤੀ ਹੈ।
 

ਉੱਧਰ ਜਿਸ ਜਗ੍ਹਾ 'ਤੇ ਮਰਕਜ਼ ਦੀ ਇਮਾਰਤ ਬਣਾਈ ਗਈ ਹੈ, ਉਹ ਸੰਘਣੀ ਆਬਾਦੀ ਵਾਲਾ ਖੇਤਰ ਹੈ। ਇੱਥੇ ਗਲੀਆਂ ਬਹੁਤ ਹੀ ਤੰਗ ਹਨ। ਜੇ ਕਿਸੇ ਦਿਨ ਇਮਾਰਤ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਇਕ ਵੱਡਾ ਹਾਦਸਾ ਵਾਪਰ ਜਾਵੇਗਾ, ਕਿਉਂਕਿ ਹਜ਼ਾਰਾਂ ਲੋਕ ਹਰ ਸਮੇਂ ਇਸ ਇਮਾਰਤ ਵਿੱਚ ਮੌਜੂਦ ਹੁੰਦੇ ਹਨ। ਮਰਕਜ਼ ਦੇ ਪ੍ਰਬੰਧਕਾਂ ਕੋਲ ਇਮਾਰਤ ਦੀ ਉਸਾਰੀ ਲਈ ਫਾਇਰ ਐਨਓਸੀ ਹੈ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਐਨਓਸੀ ਨਾ ਹੋਈ ਤਾਂ ਛੇਤੀ ਹੀ ਇਸ ਇਮਾਰਤ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

 


 

ਦੱਖਣੀ ਦਿੱਲੀ ਨਗਰ ਨਿਗਮ 'ਚ ਸਥਾਈ ਕਮੇਟੀ ਦੇ ਉਪ ਚੇਅਰਮੈਨ ਨੇ ਕਿਹਾ ਕਿ ਰਾਜਪਾਲ ਸਿੰਘ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਰਕਜ਼ ਦੀ ਇਮਾਰਤ ਦਾ ਨਕਸ਼ਾ ਪਾਸ ਨਹੀਂ ਹੈ। ਇਮਾਰਤ ਵਿੱਚ ਨਾਜਾਇਜ਼ ਉਸਾਰੀ ਵੱਡੇ ਪੱਧਰ 'ਤੇ ਕੀਤੀ ਗਈ ਹੈ। ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸ ਸਮੇਂ ਦੇ ਅਧਿਕਾਰੀਆਂ ਨੇ ਪੁਰਾਣੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਕੀਤੀ, ਜੇ ਅਜਿਹਾ ਹੈ ਤਾਂ ਇਸ ਦੀ ਜਾਂਚ ਕੀਤੀ ਜਾਏਗੀ।
 

ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਮਰਕਜ਼ ਦੀ ਇਮਾਰਤ ਕੋਲ ਫ਼ਾਇਰ ਐਨ.ਓ.ਸੀ. ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਇਮਾਰਤ ਕੋਲ ਐਨਓਸੀ ਨਹੀਂ ਹੈ ਤਾਂ ਇਮਾਰਤ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Markaz got approval for two and a half floors but tablighi jamaat built 9-storey building know how many rules break by them