ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ’ਚ ਲੋਕਾਂ ਦੇ ਵਿਆਹ ਹੋਏ ਰੱਦ, ਮੁਹੱਰਮ ਬਾਰੇ ਅਨਿਸ਼ਚਤਤਾ, ਲੀਡਰ ਸੰਤੂਰ ਹੋਟਲ ’ਚ ਬੰਦ

​​​​​​​ਕਸ਼ਮੀਰ ’ਚ ਲੋਕਾਂ ਦੇ ਵਿਆਹ ਹੋਏ ਰੱਦ, ਮੁਹੱਰਮ ਬਾਰੇ ਅਨਿਸ਼ਚਤਤਾ, ਲੀਡਰ ਸੰਤੂਰ ਹੋਟਲ ’ਚ ਬੰਦ

ਕਸ਼ਮੀਰ ਵਾਦੀ ਵਿੱਚ ਹੁਣ ਸੋਗਵਾਰ ਮੁਹੱਰਮ ਦਾ ਤਿਉਹਾਰ ਵੀ ਠੀਕ ਢੰਗ ਨਾਲ ਮਨਾਇਆ ਜਾ ਸਕੇਗਾ ਕਿ ਨਹੀਂ – ਇਸ ਉੱਤੇ ਵੀ ਪ੍ਰਸ਼ਨ–ਚਿੰਨ੍ਹ ਲੱਗਾ ਹੋਇਆ ਹੈ। ਦਰਅਸਲ, ਬੀਤੀ 5 ਅਗਸਤ ਤੋਂ ਕਸ਼ਮੀਰ ਵਾਦੀ ਵਿੱਚ ਨਾ ਤਾਂ ਬਾਜ਼ਾਰ ਖੁੱਲ੍ਹੇ ਹਨ ਤੇ ਨਾ ਹੀ ਕਿਤੇ ਕੋਈ ਮੋਬਾਇਲ ਨੈੱਟਵਰਕ ਚੱਲ ਰਿਹਾ ਹੈ। ਜਿੱਥੇ ਕਿਤੇ ਵੀ ਲੈਂਡ–ਲਾਈਨ ਉੱਤੇ ਕੁਨੈਕਸ਼ਨ ਖੋਲ੍ਹੇ ਗਏ ਸਨ, ਉਹ ਦੋਬਾਰਾ ਬੰਦ ਕਰ ਦਿੱਤੇ ਗਏ ਹਨ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਵਾਦੀ ਦੇ ਸਿਆਸੀ ਲੀਡਰ ਪਹਿਲਾਂ ਹੀ ਹਿਰਾਸਤ ਵਿੱਚ ਹਨ। ਕਸ਼ਮੀਰ ਵਿੱਚ ਇਸ ਵੇਲੇ ਇੱਕ ਲੱਖ ਦੇ ਲਗਭਗ ਸ਼ੀਆ ਮੁਸਲਿਮ ਵਸਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਮੁਹੱਰਮ ਮਹੀਨੇ ਦੇ 10ਵੇਂ ਦਿਨ ਉਨ੍ਹਾਂ ਵੱਲੋਂ ਕੱਢੇ ਜਾਣ ਵਾਲੇ ਤਾਜ਼ੀਏ ਸ਼ਾਇਦ ਇਸ ਵਾਰ ਮੁਲਤਵੀ ਕਰਨੇ ਪੈਣਗੇ।

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਵਾਦੀ ਵਿੱਚ ਕੁਝ ਤਣਾਅ ਪਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਵਾਦੀ ਵਿੱਚ ਕੁਝ ਲੋਕ ਸ਼ੀਆ ਐਸੋਸੀਏਸ਼ਨ ਦੇ ਪ੍ਰਧਾਨ ਇਮਰਾਨ ਰਜ਼ਾ ਅਨਸਾਰੀ ਨੂੰ ਲੱਭਣ ਦੇ ਜਤਨ ਕਰ ਰਹੇ ਹਨ ਪਰ ਉਹ ਕਿਸੇ ਨੂੰ ਵੀ ਲੱਭ ਨਹੀਂ ਰਹੇ।

ਮੁਹੱਰਮ ਦੀ ਤਾਜ਼ੀਅਤ ਦੇ ਪ੍ਰੋਗਰਾਮ 10 ਸਤੰਬਰ ਨੂੰ ਹੋਣੇ ਤੈਅ ਹਨ। ਸ੍ਰੀ ਅਨਸਾਰੀ ਨੂੰ 40 ਤੋਂ ਵੱਧ ਸਿਆਸੀ ਸ਼ਖ਼ਸੀਅਤਾਂ ਨਾਲ ਸ੍ਰੀਨਗਰ ਦੇ ਸੰਤੂਰ (CENTAUR) ਹੋਟਲ ਵਿੱਚ ਰੱਖਿਆ ਗਿਆ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਕਸ਼ਮੀਰ ਵਾਦੀ ਵਿੱਚ ਜਿੱਥੇ ਧਾਰਮਿਕ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ, ਉੱਥੇ ਲੋਕਾਂ ਦੇ ਪਹਿਲਾਂ ਤੋਂ ਤੈਅਸ਼ੁਦਾ ਵਿਆਹ ਵੀ ਨਹੀਂ ਹੋ ਸਕੇ। ਇੰਝ ਸਗੋਂ ਕਸ਼ਮੀਰ ਵਿੱਚ ਬੇਚੈਨੀ ਵਧਦੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Marriages cancelled in Kashmir Uncertainity about Muharram Leaders are closed in Centaur Hotel