ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਤਕ ’ਚ ਪਤੀ–ਪਤਨੀ ਦਾ ਕਤਲ, ਘਰੋਂ ਮਿਲੀਆਂ ਲਾਸ਼ਾਂ

ਰੋਹਤਕ ’ਚ ਪਤੀ–ਪਤਨੀ ਦਾ ਕਤਲ, ਘਰੋਂ ਮਿਲੀਆਂ ਲਾਸ਼ਾਂ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਜੋੜਾ ਆਪਣੇ ਘਰ ਵਿਚ ਮ੍ਰਿਤਕ ਮਿਲਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 

ਰੋਹਤਕ ਦੇ ਡੀਐਸਪੀ (ਮੁੱਖ ਦਫ਼ਤਰ) ਤਾਹਿਰ ਹੁਸੈਨ ਨੇ ਦੱਸਿਆ ਕਿ ਅਸ਼ੋਕ (36) ਅਤੇ ਸੋਨੀਆ (32) ਦਾ ਛੇ ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਰਾਮ ਨਗਰ ਇਲਾਕੇ ਦੇ ਕਾਠ ਮੰਡੀ ਸਥਿਤ ਆਪਣੇ ਘਰ ਵਿਚ ਮ੍ਰਿਤਕ ਮਿਲੇ ਹਨ।

 

ਡੀਐਸਪੀ ਮੁਤਾਬਕ ਪੁਲਿਸ ਨੂੰ ਗੁਆਢੀ ਵਿਚ ਰਹਿਣ ਵਾਲੀ ਇਕ ਮਹਿਲਾ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ। ਗੁਆਢੀ ਸਵੇਰੇ ਮਹਿਲਾ ਦੇ ਘਰ ਗਈ ਸੀ ਅਤੇ ਦੋਵਾਂ ਨੂੰ ਮ੍ਰਿਤਕ ਪਿਆ ਦੇਖਿਆ। ਹੁਸੈਨ ਨੇ ਦੱਸਿਆ ਕਿ ਲਾਸ਼ਾਂ ਉਤੇ ਕਿਸੇ ਧਾਰਦਾਰ ਹਥਿਆਰ ਨਾਲ ਕੀਤੇ ਗਏ ਜਖਮ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।

 

ਉਨ੍ਹਾਂ ਦੱਸਿਆ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Married couple found dead in Rohtak