ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰੇਟਰ ਨੋਇਡਾ : ਪ੍ਰੇਮੀ ਨਾਲ ਵਿਆਹ ਤੋਂ ਨਰਾਜ਼ ਪਰਿਵਾਰ ਨੇ ਧੀ ਨੂੰ ਮਾਰੀ ਗੋਲੀ

ਗ੍ਰੇਟਰ ਨੋਇਡਾ : ਪ੍ਰੇਮੀ ਨਾਲ ਵਿਆਹ ਤੋਂ ਨਰਾਜ਼ ਪਰਿਵਾਰ ਨੇ ਧੀ ਨੂੰ ਮਾਰੀ ਗੋਲੀ

ਗ੍ਰੇਟਰ ਨੋਇਡਾ ਦੇ ਜੇਵਰ ਥਾਣਾ ਖੇਤਰ ਦੇ ਦਸਤਮਪੁਰ ਪਿੰਡ ਵਾਸੀ ਇਕ ਲੜਕੀ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਗੋਲੀ ਮਾਰ ਦਿੱਤੀ, ਕਥਿਤ ਤੌਰ ਉਤੇ ਕਤਲ ਕਰ ਦਿੱਤਾ। ਦੋਸ਼ ਹੈ ਕਿ ਉਸਨੇ ਇਕ ਸਾਲ ਪਹਿਲਾਂ ਆਪਣੇ ਪ੍ਰੇਮੀ ਨਾਲ ਵਿਆਹ ਕਰ ਲਿਆ ਸੀ। ਘਟਨਾ ਦੀ ਰਿਪੋਰਟ ਦਰਜ ਕਰਕੇ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਜੇਵਰ ਥਾਣਾ ਮੁੱਖੀ ਸੁਰਿੰਦਰ ਸਿੰਘ ਭਾਟੀ ਨੇ ਦੱਸਿਆ ਕਿ ਦਸਤਮਪੁਰ ਪਿੰਡ ਵਾਸੀ ਦਲਿਤ ਨੌਜਵਾਨ ਨਿਸ਼ਾ (28) ਨੇ ਆਪਣੀ ਹੀ ਜਾਤੀ ਦੇ ਸੁਨੀਲ ਨਾਲ ਇਕ ਸਾਲ ਪਹਿਲਾਂ ਅਦਾਲਤ ਵਿਚ ਵਿਆਹ ਕਰ ਲਿਆ ਸੀ। ਘਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਹੋਏ ਇਸ ਵਿਆਹ ਤੋਂ ਸਾਰੇ ਨਾਰਾਜ਼ ਸਨ।

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਥਾਣਾ ਇੰਚਾਰਜ ਨੇ ਦੱਸਿਆ ਕਿ ਨਿਸ਼ਾ ਦੇ ਘਰ ਵਾਲਿਆਂ ਨੂੰ ਪੰਜ ਮਹੀਨੇ ਪਹਿਲਾਂ ਹੀ ਉਸਦੇ ਵਿਆਹ ਦਾ ਪਤਾ ਚਲਿਆ। ਇਸ ਤੋਂ ਨਾਰਾਜ਼ ਉਸਦੇ ਭਾਈ ਸੰਦੀਪ, ਸੁਸ਼ੀਲ, ਚਾਚਾ ਰਾਜੇਸ਼ਵਰ, ਸੱਤਿਆ ਪ੍ਰਕਾਸ਼, ਜੀਜ਼ਾ ਰਿਸ਼ੀ, ਮਾਂ ਊਸ਼ਾ ਅਤੇ ਚਾਚੀ ਸਰੋਜ ਅਤੇ ਸੰਤੋਸ਼ ਨੇ ਸ਼ੁੱਕਰਵਾਰ ਸਵੇਰੇ ਉਸਦੀ ਮਾਰਕੁੱਟ ਕੀਤੀ ਅਤੇ ਫਿਰ ਤਿੰਨ ਗੋਲੀਆਂ ਮਾਰਕੇ ਕਤਲ ਕਰ ਦਿੱਤਾ।

 

ਥਾਣਾ ਮੁੱਖੀ ਨੇ ਦੱਸਿਆ ਕਿ ਨਿਸ਼ਾ ਦੇ ਪਤੀ ਸੁਨੀਲ ਨੇ ਇਸ ਸਿਲਸਿਲੇ ਵਿਚ ਸਾਰੇ ਦੋਸ਼ੀਟਾਂ ਨੂੰ ਨਾਮਜਦ ਕਰਕੇ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਫਰਾਰ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Married Woman shot dead by family in greater noida s jewar