ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਜਵਾਨ ਵਲੋਂ ਪਿੱਛਾ ਕਰਨ ਤੋਂ ਦੁਖੀ ਸੀ ਵਿਆਹੀ ਔਰਤ

ਮਹਾਰਾਸ਼ਟਰ ਦੇ ਠਾਣੇ ਜਿ਼ਲ੍ਹੇ ਚ ਇੱਕ ਔਰਤ ਨੇ ਦੋ ਹੋਰਨਾਂ ਲੋਕਾਂ ਨਾਲ ਮਿਲ ਕੇ ਇੱਕ ਨੌਜਵਾਨ ਦਾ ਨਿਜੀ ਅੰਗ ਕੱਟ ਦਿੱਤਾ। ਮਾਮਲਾ ਬੁੱਧਵਾਰ 26 ਦਸੰਬਰ ਦਾ ਹੈ। ਡੋਂਬਿਵਲੀ ਇਲਾਕੇ ਦੇ ਮਾਨਪਾੜਾ ਪੁਲਿਸ ਥਾਣਾ ਖੇਤਰ ਦੇ ਇਸ ਮਾਮਲੇ ਚ ਔਰਤ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਉਸਦਾ ਪਿੱਛਾ ਕਰ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਉਸਨੇ ਇਹ ਕਾਰਾ ਕੀਤਾ।

 

ਪੁਲਿਸ ਦੇ ਇੱਕ ਅਫਸਰ ਮੁਤਾਬਕ ਪੀੜਤ ਨੌਜਵਾਨ ਅਤੇ 42 ਸਾਲਾ ਇਹ ਔਰਤ ਇੱਕੋ ਮੁਹੱਲੇ ਚ ਰਹਿੰਦੇ ਹਨ। ਕੁੱਝ ਦਿਨ ਪਹਿਲਾਂ ਹੀ ਪੀੜਤ ਨੌਜਵਾਨ ਨੇ ਔਰਤ ਦੇ ਪਤੀ ਨੂੰ ਦੱਸਿਆ ਸੀ ਕਿ ਉਹ ਉਸਦੀ ਪਤਨੀ ਨੂੰ ਪਸੰਦ ਕਰਦਾ ਹੈ ਜਿਸ ਕਾਰਨ ਉਕਤ ਔਰਤ ਅਤੇ ਉਸਦੇ ਪਤੀ ਵਿਚਾਲੇ ਝੱਗੜਾ ਹੋ ਗਿਆ।

 

ਔਰਤ ਨੇ ਗੁੱਸੇ ਚ ਆ ਕੇ ਉਸਦੇ ਘਰ ਚ ਅੱਗ ਲਾਉਣ ਵਾਲੇ ਇਸ ਨੌਜਵਾਨ ਨੂੰ ਸਬਕ ਸਿਖਾਉਣ ਖਾਤਰ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੰਗ ਕਰਨ ਵਾਲੇ ਉਕਤ ਨੌਜਵਾਨ ਦਾ ਗੁਪਤ ਅੰਗ ਵੱਢ ਦਿੱਤਾ। ਪੁਲਿਸ ਨੇ ਔਰਤ ਅਤੇ ਉਸਦੇ ਦੋਨਾਂ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕਰ ਦਿੱਤਾ ਹੈ। ਸਥਾਨਕ ਕੋਰਟ ਨੇ ਤਿੰਨਾਂ ਨੂੰ ਪੁਲਿਸ ਹਿਰਾਸਤ ਚ ਭੇਜ ਕੇ ਪੁੱਛਗਿੱਛ ਕਰਨ ਨੂੰ ਕਿਹਾ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:married woman was sad about being chased by the young man