ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜ਼ਹਰ ਦੇ ਭਰਾ ਨੇ ਮੰਨਿਆ, ਬਾਲਾਕੋਟ ਏਅਰ ਸਟ੍ਰਾਈਕ ’ਚ ਹੋਈ ਵੱਡੀ ਤਬਾਹੀ

ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਨੂੰ ਭਾਰਤ ਦੇ ਹਵਾਈ ਹਮਲੇ ਕਾਰਨ ਵੱਡਾ ਨੁਕਸਾਨ ਹੋਇਆ ਹੈ। ਇਹ ਗੱਲ ਖੁੱਦ ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਛੋਟੇ ਭਰਾ ਮੌਲਾਨਾ ਅੰਮਾਰ ਨੇ ਮੰਨੀ ਹੈ। ਉਸਦਾ ਇਕ ਆਡੀਓ ਮੈਸੇਜ ਸਾਹਮਣੇ ਆਇਆ ਹੈ ਜਿਸ ਵਿਚ ਉਹ ਭਾਰਤੀ ਹਵਾਈ ਫ਼ੌਜ ਦੇ ਹਮਲੇ ਕਾਰਨ ਹੋਏ ਨੁਕਸਾਨ ਦਾ ਰੋਣਾ ਰੋ ਰਿਹਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਮੌਲਾਨਾ ਅੰਮਾਰ ਦੇ ਇਸ ਆਡੀਓ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਪਾਕਿਸਤਾਨ ਜਿਹੜਾ ਦਾਅਵਾ ਕਰ ਰਿਹਾ ਹੈ ਉਹ ਗ਼ਲਤ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਕਾਰਨ ਬਾਲਾਕੋਟ ਚ ਦਰਖ਼ਤਾਂ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ।

 

ਅਧਿਕਾਰੀਆ ਦਾ ਕਹਿਣਾ ਹੈ ਕਿ ਇਹ ਆਡੀਓ ਇਕ ਪਾਕਿਸਤਾਨੀ ਪੱਤਰਕਾਰ ਦੁਆਰਾ ਟਵੀਟ ਕੀਤਾ ਗਿਆ, ਜਿਹੜਾ ਫ਼ਾਂਸ ਚ ਰਹਿੰਦਾ ਹੈ। ਇਸ ਆਡੀਓ ਨੂੰ ਬਾਅਦ ਚ ਭਾਰਤੀ ਸੁਰੱਖਿਆ ਏਜੰਸੀਆਂ ਨੇ ਵੀ ਤਸਦੀਕ ਕੀਤਾ ਹੈ। ਸੁਰੱਖਿਆ ਏਜੰਸੀ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਆਡੀਓ ਮੈਸਜ ਤੋਂ ਇਹ ਸਾਫ ਹੈ ਕਿ ਭਾਰਤੀ ਹਵਾਈ ਫ਼ੌਜ ਦੇ ਹਵਾਈ ਹਮਲੇ ਕਾਰਨ ਅੱਤਵਾਦੀ ਟਿਕਾਣਿਆਂ ਨੂੰ ਭਾਰੀ ਨੁਕਸਾਨ ਹੋਇਆ ਹੈ।

 

ਇਸ ਆਡੀਓ ਮੈਸਜ ਚ ਅੰਮਾਰ ਕਹਿ ਰਿਹਾ ਹੈ, ਦੁਸ਼ਮਣਾਂ ਨੇ ਇਸਲਾਮਿਕ ਦੇਸ਼ ਚ ਦਾਖ਼ਲ ਹੋਣ ਲਈ ਸਰਹੱਦ ਪਾਰ ਕਰਕੇ ਜੰਗ ਦਾ ਐਲਾਨ ਕੀਤਾ ਹੈ ਤੇ ਮੁਸਲਿਮ ਸਕੂਲਾਂ ਤੇ ਬੰਬ ਸੁੱਟੇ ਹਨ। ਇਸ ਲਈ ਆਪਣੇ ਹਥਿਆਰ ਚੁੱਕੋ ਤੇ ਉਨ੍ਹਾਂ ਨੂੰ ਦਿਖਾ ਦਿਓ ਕਿ ਜੇਹਾਦ ਹਾਲੇ ਵੀ ਇਕ ਫ਼ਰਜ਼ ਹੈ।

 

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਆਡੀਓ ਬਾਲਾਕੋਟ ਤੇ ਹੋਏ ਹਵਾਈ ਹਮਲੇ ਦੇ 2 ਦਿਨਾਂ ਬਾਅਦ ਦਾ ਹੈ ਤੇ ਇਸ ਵਿਚ ਅੰਮਾਰ ਅੱਤਵਾਦੀਆਂ ਦਾ ਪੇਸ਼ਾਵਰ ਸਥਿਤ ‘ਮਦਰਸਾ ਬਿਨ ਸਲਮਾ’ ਚ ਬੋਲ ਰਿਹਾ ਹੈ।

 

ਅੰਮਾਰ ਆਡੀਓ ਚ ਕਹਿ ਰਿਹਾ ਹੈ, ਮੈਂ ਤੁਹਾਨੂੰ ਇਹ ਯਾਦ ਕਰਵਾਦਿਆਂ ਕਿ ਭਾਰਤ ਦੇ ਲੜਾਕੂ ਜਹਾਜ਼ਾਂ ਨੇ ਕਿਸੇ ਵੀ ਏਜੰਸੀ ਦੇ ਸੁਰੱਖਿਤ ਘਰਾਂ ਤੇ ਬੰਬ ਨਹੀਂ ਸੁੱਟੇ, ਉਸਨੇ ਕਿਸੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਨਹੀਂ ਬਣਾਇਆ। ਉਸਨੇ ਏਜੰਸੀਆਂ (ਜੈਸ਼ ਏ ਮੁਹੰਮਦ) ਦੇ ਮੀਟਿੰਗ ਪੁਆਇੰਟ ਤੇ ਵੀ ਹਮਲਾ ਨਹੀਂ ਕੀਤਾ। ਉਸਨੇ ਉਨ੍ਹਾਂ ਸਕੂਲਾਂ ਤੇ ਹਮਲਾ ਕੀਤਾ ਹੈ ਜਿੱਥੇ ਵਿਦਿਆਰਥੀ ਜੇਹਾਦ ਨੂੰ ਬੇਹਤਰ ਢੰਗ ਨਾਲ ਸਮਝਣ ਲਈ ਤਿਆਰ ਕੀਤੇ ਜਾਂਦੇ ਹਨ ਤੇ ਜ਼ੁਲਮ ਸਹਿਣ ਵਾਲੇ ਕਸ਼ਮੀਰੀਆਂ ਦੀ ਮਦਦ ਦੀ ਕਸਮ ਖਾਂਦੇ ਹਨ। ਸਾਡੇ ਖੇਤਰ ਚ ਦਾਖ਼ਲ ਹੋ ਕੇ ਤੇ ਸਾਡੇ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਭਾਰਤ ਨੇ ਉਨ੍ਹਾਂ ਖਿਲਾਫ਼ ਜੇਹਾਦ ਪੱਕਾ ਕੀਤਾ ਹੈ।

 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਦਿਨ ਪਹਿਲਾਂ ਹੀ ਇਹ ਗੱਲ ਮੰਨੀ ਹੈ ਕਿ ਅੱਤਵਾਦੀ ਮਸੂਦ ਪਾਕਿ ਚ ਹੀ ਰਹਿ ਰਿਹਾ ਹੈ। ਮਸੂਦ ਦਾ ਭਰਾ ਅੰਮਾਰ ਜੈਸ਼ ਦੇ ਜੇਹਾਦੀ ਕਰਤੂਤਾਂ ਦਾ ਹਿੱਸਾ ਹੈ। ਉਹ ਬਾਲਾਕੋਟ ਚ ਅੱਤਵਾਦੀ ਕੈਂਪਾਂ ਦੀ ਦੇਖਭਾਲ ਕਰਦਾ ਸੀ। ਬਾਲਾਕੋਟ ਕੈਂਪ ਤੋਂ ਇਲਾਵਾ ਕੋਈ ਹੋਰਨਾਂ ਕੈਂਪਾਂ ਚ ਵੀ ਉਹ ਕਸ਼ਮੀਰ ਦੇ ਨਾਂ ਤੇ ਨੌਜਵਾਨਾਂ ਚ ਨਫ਼ਤਰ ਭਰਨ ਦਾ ਕੰਮ ਕਰਦਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Masood Azhars brother admitted big disaster in Balakot Air Strike