ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਨਾ ’ਚ ਦੋ ਸਿੱਖ ਸ਼ਰਧਾਲੂਆਂ ਦੀ ਕੁੱਟਮਾਰ ਵਿਰੁਧ ਜ਼ਬਰਦਸਤ ਰੋਹ

ਪਟਨਾ ’ਚ ਦੋ ਸਿੱਖ ਸ਼ਰਧਾਲੂਆਂ ਦੀ ਕੁੱਟਮਾਰ ਵਿਰੁਧ ਜ਼ਬਰਦਸਤ ਰੋਹ

ਬੀਤੇ ਦਿਨੀਂ ਬਿਹਾਰ ਵਿਚ ਧਾਰਮਿਕ ਯਾਤਰਾ ਉਤੇ ਗਏ ਹੋਏ ਦੋ ਸਿੱਖ ਸ਼ਰਧਾਲੂਆਂ ਦੀ ਭੀੜ ਵੱਲੋਂ ਕੀਤੀ ਗਈ ਮਾਰਕੁੱਟ ਦੇ ਬਾਅਦ ਸਿੱਖ ਭਾਈਚਾਰੇ ਵਿਚ ਜ਼ਬਰਦਸਤ ਰੋਹ ਪਾਇਆ ਜਾ ਰਿਹਾ ਹੈ।  ਸਿੱਖ ਭਾਈਚਾਰੇ ਵੱਲੋਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ।

 

ਜ਼ਿਕਰਯੋਗ ਹੈ ਕਿ ਦੋ ਸਿੱਖ ਸ਼ਰਧਾਲੂ ਦਿੱਲੀ ਦੇ ਚਾਦਰ ਵਿਹਾਰ ਦੇ ਰਹਿਣ ਵਾਲੇ ਵਿੱਕੀ ਸਿੰਘ ਅਤੇ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਪ੍ਰਿੰਸ ਸਿੰਘ ਧਾਰਮਿਕ ਯਾਤਰਾ ਉਤੇ ਗਏ ਸਨ। ਜਦੋਂ ਸਿੱਖ ਨੌਜਵਾਨ ਗੁਰਦੁਆਰਾ ਹਾਂਡੀ ਸਾਹਿਬ ਵਿਖੇ ਮੱਥਾ ਟੈਕਣ ਲਈ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਵੱਲੋਂ ਬੱਚੇ ਚੋਰੀ ਕਰਨ ਦੀ ਅਫਵਾਹ ਫੈਲਾ ਦਿੱਤੀ। ਇਸ ਤੋਂ ਬਾਅਦ ਸੈਕੜਿਆਂ ਦੀ ਭੀੜ ਵੱਲੋਂ ਦੋਵੇਂ ਸਿੱਖ ਨੌਜਵਾਨਾ ਨੂੰ ਮਾਰਕੁੱਟ ਕੀਤੀ ਗਈ। ਇਸ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟ ਲੱਗੀ।

 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਇਸ ਸਬੰਧਤੀ ਪੱਤਰ ਲਿਖਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਉਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

 

ਜੇਕੇ ਨੇ ਜਾਣਕਾਰੀ ਦਿੱਤੀ ਕਿ ਭੀੜ ਵੱਲੋਂ ਕੀਤੇ ਗਏ ਹਮਲੇ ਦੌਰਾਨ ਦੋਵਾਂ ਕੋਲ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਫੋਨ ਵੀ ਗੁੰਮ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੀੜਤਾਂ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਮਦਦ ਮੁਹੱਈਆ ਕਰਵਾਈ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Massive anger against the beating of two Sikh pilgrims in Patna