ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਲਾਨਾ ਸਾਦ ਨਾਲ ਨੇੜਲੇ ਸੰਪਰਕ ’ਚ ਸੀ ਮਾਸਟਰਮਾਈਂਡ ਫੈਜ਼ਲ ਫਾਰੂਕ

ਦਿੱਲੀ ਦੰਗਿਆਂ ਦੇ ਕੇਸ ਵਿਚ ਤਬਲੀਗੀ ਜਮਾਤ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਹਿੰਸਾ ਦੌਰਾਨ ਮਾਸਟਰਮਾਈਂਡ ਫੈਸਲ ਫਾਰੂਕ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੇ ਕਰੀਬੀ ਅਬਦੁੱਲ ਅਲੀਮ ਦੇ ਸੰਪਰਕ ਵਿੱਚ ਸੀ।

 

ਮਾਮਲੇ ਦੀ ਜਾਣਕਾਰੀ ਵਾਲੇ ਇਕ ਵਿਅਕਤੀ ਨੇ ਕਿਹਾ, “ਪੁਲਿਸ ਨੇ ਦੰਗਿਆਂ ਵਿਚ ਭੂਮਿਕਾ ਦੀ ਜਾਂਚ ਲਈ ਫ਼ੈਜ਼ਲ ਫਾਰੂਕ ਦੇ ਕਾਲ ਰਿਕਾਰਡਾਂ ਦੀ ਪੜਤਾਲ ਕੀਤੀ ਸੀ, ਜਿਸ ਤੋਂ ਪਤਾ ਚੱਲਿਆ ਕਿ ਫੈਜ਼ਲ ਪਾਪੂਲਰ ਫਰੰਟ ਆਫ਼ ਇੰਡੀਆ, ਪਿੰਜਰਾ ਤੋੜ ਗਰੁੱਪ, ਜਾਮੀਆ ਤਾਲਮੇਲ ਕਮੇਟੀ ਅਤੇ ਹਜ਼ਰਤ ਨਿਜ਼ਾਮੂਦੀਨ ਮਰਕਜ਼ ਦੇ ਮੁੱਖ ਮੈਂਬਰਾਂ ਦੇ ਸੰਪਰਕ ਵਿਚ ਸੀ।

 

ਤੁਹਾਨੂੰ ਦੱਸ ਦੇਈਏ ਕਿ ਦਿਆਲਪੁਰ ਦੇ ਰਾਜਧਾਨੀ ਸਕੂਲ ਦਾ ਮਾਲਕ ਫੈਜ਼ਲ ਫਾਰੂਕ ਉਨ੍ਹਾਂ 18 ਵਿਅਕਤੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਅਪਰਾਧ ਸ਼ਾਖਾ ਦੁਆਰਾ ਆਪਣੇ ਸਕੂਲ ਦੇ ਦੁਆਲੇ ਦੰਗੇ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦੰਗਾਕਾਰੀਆਂ ਦਾ ਪਹਿਲਾ ਟੀਚਾ ਨਾਲ ਦੇ ਡੀਆਰਪੀ ਕਾਨਵੈਂਟ ਸਕੂਲ ਨੂੰ ਨੁਕਸਾਨ ਪਹੁੰਚਾਉਣਾ ਸੀ।

 

ਜਾਂਚ ਦੇ ਦੌਰਾਨ ਇਹ ਪਾਇਆ ਗਿਆ ਕਿ ਫੈਜ਼ਲ ਫਾਰੂਕ ਨੇ ਰਾਜਧਾਨੀ ਸਕੂਲ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਹੁੱਲੜਬਾਜ਼ੀ ਤੇ ਅੱਗ ਲਾਉਣ ਦੀ ਸਾਜਿਸ਼ ਰਚੀ ਸੀ। ਚਾਰਜਸ਼ੀਟ ਦੇ ਅਨੁਸਾਰ ਡੀਆਰਪੀ ਕਾਨਵੈਂਟ ਸਕੂਲ ਨੂੰ ਉਸਦੇ ਨਿਰਦੇਸ਼ਾਂ 'ਤੇ ਭੀੜ ਨੇ ਨਸ਼ਟ ਕਰ ਦਿੱਤਾ।

 

ਤਬਲੀਗੀ ਜਮਾਤ ਦੇ ਅਬਦੁੱਲ ਅਲੀਮ ਦੇ ਨਾਲ ਫਾਰੂਕ ਦੀ ਫ਼ੋਨ ਦੀ ਗੱਲਬਾਤ ਮਰਕਜ਼ ਲਈ ਹੋਰ ਮੁਸ਼ਕਲਾਂ ਵਧਾ ਸਕਦੀ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਚ ਹਜ਼ਾਰਾਂ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਮਰਕਜ਼ ਸੁਰਖੀਆਂ ਵਿੱਚ ਰਿਹਾ।

 

ਮੌਲਾਨਾ ਸਾਦ ਦੀ ਪਹਿਲਾਂ ਹੀ ਮਹਾਂਮਾਰੀ ਰੋਗ ਐਕਟ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ, ਜਦੋਂਕਿ ਵਿਦੇਸ਼ ਤੋਂ ਆਏ ਮਰਕਜ਼ ਕਾਰਕੁਨਾਂ ਨੂੰ ਵੀਜ਼ਾ ਨਿਯਮਾਂ ਅਤੇ ਵਿਦੇਸ਼ੀ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਵੀ ਮੌਲਾਨਾ ਸਾਦ ਨੂੰ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mastermind Faizal Farooq was in close contact with Maulana Saad