ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਫ਼ੌਜ ਨੇ ਮਾਰ ਮੁਕਾਇਆ ਮਸੂਦ ਅਜ਼ਹਰ ਦਾ ਅੱਤਵਾਦੀ ਭਤੀਜਾ

ਕਸ਼ਮੀਰ `ਚ ਫ਼ੌਜ ਨੇ ਮਾਰ ਮੁਕਾਇਆ ਮਸੁਦ ਅਜ਼ਹਰ ਦਾ ਅੱਤਵਾਦੀ ਭਤੀਜਾ

ਭਾਰਤੀ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ `ਚ ਅੱਤਵਾਦੀ ਜੱਕੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੁਦ ਅਜ਼ਹਰ ਦੇ ਭਤੀਜੇ ਨੂੰ ਮਾਰ ਮੁਕਾਇਆ। ਉਂਝ ਸੁਰੱਖਿਆ ਬਲਾਂ ਨੇ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮਾਰੇ ਗਏ ਅੱਤਵਾਦੀ ਕੋਲੋਂ ਅਮਰੀਕਾ `ਚ ਬਣੀ ਐੱਮ-4 ਕਾਰਬਾਈਨ ਬੰਦੂਕ ਮਿਲੀ ਹੈ।


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਜਿ਼ਲ੍ਹੇ ਦੇ ਤਰਾਲ ਇਲਾਕੇ ਦੇ ਪਿੰਡ ਚਾਨਕੇਤਾਰ `ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ੁਫ਼ੀਆ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਮੁਹਿੰਮ ਦੇ ਸਮੂਹ (ਐੱਸਓਜੀ), ਫ਼ੌਜ ਅਤੇ ਸੀਆਰਪੀਐੱਫ਼ ਨੇ ਸਾਂਝੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਸ਼ੁਰੂ ਕੀਤੀ ਹੀ ਸੀ ਕਿ ਤਦ ਹੀ ਲੁਕੇ ਹੋਏ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਉਨ੍ਹਾਂ `ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਨਾਲ ਹੀ ਉੱਥੇ ਗਹਿਗੱਚ ਮੁਕਾਬਲਾ ਸ਼ੁਰੂ ਹੋ ਹਗਿਆ।


ਅੱਤਵਾਦੀਆਂ ਨੂੰ ਫ਼ਰਾਰ ਹੋਣ ਤੋਂ ਰੋਕਣ ਲਈ ਮੁਕਾਬਲੇ ਵਾਲੀ ਥਾਂ ਵੱਲ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਇਸ ਮੁਕਾਬਲੇ `ਚ ਮਾਰਿਆ ਗਿਆ ਅੱਤਵਾਦੀ ਜੈਸ਼ ਮੁਖੀ ਦਾ ਰਿਸ਼ਤੇਦਾਰ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਕਸ਼ਮੀਰ ਵਾਦੀ `ਚ ਹੋਏ ਸਨਾਈਪਰ ਹਮਲੇ ਦਾ ਸਰਗਨਾ ਸੀ।


ਇਸ ਤੋਂ ਪਹਿਲਾਂ ਭਾਰੀ ਸੁਰੱਖਿਆ ਬਲਾਂ ਨੇ ਪੁਲਵਾਮਾ `ਚ ਹੀ ਬੀਤੀ 14 ਜੁਲਾਈ ਨੂੰ ਤਿੰਨ ਅੱਤਵਾਦੀ ਮਾਰ ਮੁਕਾਏ ਸਨ। ਉਨ੍ਹਾਂ ਵਿੱਚੋਂ ਵੀ ਇੱਕ ਅੱਤਵਾਦੀ ਦੀ ਸ਼ਨਾਖ਼ਤ ਜੈਸ਼ ਸਰਗਨੇ ਮਸੂਦ ਅਜ਼ਹਰ ਦੇ ਇੱਕ ਭਤੀਜੇ ਤਲਹਾ ਵਜੋਂ ਕੀਤੀ ਗਈ ਸੀ। ਉਸ ਕੋਲੋਂ ਵੀ ਅਮਰੀਕਾ `ਚ ਬਣੀ ਐੱਮ-4 ਕਾਰਬਾਈਨ ਬਰਾਮਦ ਹੋਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Masud Azhar nephew killed in Kashmir encounter