India vs New Zealand LIVE, Ind vs NZ Live Cricket Score, ICC World Cup 2019 Updates: ਇੰਗਲੈਂਡ ਵਿੱਚ ਕਰਵਾਏ ਜਾ ਰਹੇ ਆਈਸੀਸੀ ਵਿਸ਼ਵ ਕੱਪ 2019 (ICC World Cup 2019) ਵਿੱਚ ਅੱਜ ਨਾਟਿੰਘਮ ਵਿੱਚ ਟ੍ਰੇਂਟ ਬ੍ਰਿਜ ਮੈਦਾਨ ਵਿੱਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਵਿੱਚ ਹੋਣਾ ਸੀ ਪਰ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਮੀਂਹ ਕਾਰਨ, ਦੋਵਾਂ ਟੀਮਾਂ ਵਿਚਕਾਰ ਟਾਸ ਨਹੀਂ ਹੋ ਸਕਿਆ। ਬਿਨਾ ਇੱਕ ਵੀ ਗੇਂਦ ਖੇਡੇ ਮੈਚ ਰੱਦ ਹੋ ਗਿਆ ਅਤੇ ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲ ਗਿਆ।
Next inspection at 3 PM local time#CWC19 pic.twitter.com/1KmoTdoWc8
— BCCI (@BCCI) June 13, 2019
ਦੱਸਣਯੋਗ ਹੈ ਕਿ ਵਿਸ਼ਵ ਕੱਪ 2019 ਦਾ ਇਹ ਚੌਥਾ ਮੈਚ ਹੈ, ਜੋ ਮੀਂਹ ਕਾਰਨ ਰੱਦ ਹੋਇਆ ਹੈ।
ਮੀਂਹ ਕਾਰਨ ਸੋਮਵਾਰ ਨੂੰ ਵਿਸ਼ਵ ਕੱਪ ਦਾ 15ਵਾਂ ਮੈਚ ਰੱਦ ਕਰਨਾ ਪਿਆ ਸੀ। ਮੰਗਲਵਾਰ ਨੂੰ ਵਿਸ਼ਪ ਕੱਪ ਦਾ 16ਵਾਂ ਮੈਚ ਵੀ ਰੱਦ ਹੋ ਗਿਆ ਸੀ। ਇਸ ਦੇ ਨਾਲ ਹੀ ਵਿਸ਼ਵ ਕੱਪ 2019 ਸਭ ਤੋਂ ਜ਼ਿਆਦਾ ਮੈਚ ਰੱਦ ਹੋਣ ਵਾਲਾ ਵਿਸ਼ਵ ਕੱਪ ਬਣ ਗਿਆ ਹੈ।
Well, the rain has got heavier and the covers are on #CWC19 pic.twitter.com/8WYSK1Or4J
— BCCI (@BCCI) June 13, 2019