ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਵੋਟਿੰਗ 19 ਮਈ ਨੂੰ ਹੋਣੀ ਹੈ ਤੇ ਨਤੀਜੇ 23 ਮਈ ਨੂੰ ਆਉਣੇ ਹਨ। 23 ਮਈ ਨੂੰ ਹੀ ਇਹ ਤੈਅ ਹੋ ਜਾਵੇਗਾ ਕਿ ਕੇਂਦਰ ਵਿੱਚ ਕਿਸ ਦੀ ਸਰਕਾਰ ਬਣ ਰਹੀ ਹੈ। ਭਾਵੇਂ ਇਸ ਤੋਂ ਪਹਿਲਾਂ ਹਰੇਕ ਸਿਆਸੀ ਪਾਰਟੀ ਸਰਕਾਰ ਬਣਾਉਣ ਲਈ ਆਪੋ–ਆਪਣੇ ਦਾਅਵੇ ਪੇਸ਼ ਕਰ ਰਹੀ ਹੈ।
ਉੱਧਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਇੱਕ ਕਹਾਣੀ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤੀ ਹੈ। ਇਸ ਕਹਾਣੀ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ 23 ਮਈ ਦੇ ਦਿਨ ਕਈਆਂ ਦੇ ਮਾਮੇ ਬਦਲ ਜਾਣਗੇ।
ਸ੍ਰੀ ਕਾਟਜੂ ਨੇ ਕਹਾਣੀ ਸੁਣਾਉਂਦਿਆਂ ਲਿਖਿਆ ਹੈ ਕਿ ਇੱਕ ਪਿੰਡ ਵਿੱਚ ਇੱਕ ਬੌਣਾ ਰਹਿੰਦਾ ਸੀ। ਉਸ ਪਿੰਡ ਵਿੱਚ ਇੱਕ ਵਾਰ ਕੁਸ਼ਤੀ ਹੋਈ। ਬੌਣਾ ਵੀ ਉਹ ਕੁਸ਼ਤੀ ਵੇਖਣੀ ਚਾਹੁੰਦਾ ਸੀ ਪਰ ਅਖਾੜੇ ਦੇ ਚਾਰੇ ਪਾਸੇ ਭੀੜ ਖਲੋਤੀ ਸੀ। ਦੰਗਲ ਵੇਖਣ ਲਈ ਬੌਣਾ ਚੀਕਿਆ ‘ਮਾਮੇ ਨੇ ਪਟਕ ਦਿੱਤਾ, ਮਾਮੇ ਨੇ ਪਟਕ ਦਿੱਤਾ।’ ਉਸ ਵੇਲੇ ਇੱਕ ਭਲਵਾਨ ਨੇ ਦੂਜੇ ਭਲਵਾਨ ਨੂੰ ਪਟਕ ਦਿੱਤਾ ਸੀ ਤੇ ਉਸ ਉੱਤੇ ਚੜ੍ਹ ਗਿਆ ਸੀ।
ਭੀੜ ਨੇ ਸੋਚਿਆ ਕਿ ਪਹਿਲਾ ਭਲਵਾਨ ਬੌਣੇ ਦਾ ਮਾਮਾ ਹੈ ਤੇ ਉਸ ਨੂੰ ਅਖਾੜੇ ਦੇ ਸਾਹਮਣੇ ਲਿਆਂਦਾ ਗਿਆ, ਤਾਂ ਜੋ ਉਹ ਵੀ ਦੰਗਲ ਵੇਖ ਸਕੇ। ਇਸੇ ਦੌਰਾਨ ਦੂਜਾ ਭਲਵਾਨ, ਜੋ ਹੇਠਾਂ ਪਿਆ ਸੀ, ਉਸ ਨੇ ਇੱਕ ਦਾਅ ਮਾਰਿਆ, ਜਿਸ ਨਾਲ ਪਹਿਲਾ ਭਲਵਾਨ ਡਿੱਗ ਪਿਆ ਤੇ ਦੂਜਾ ਉਸ ਉੱਤੇ ਚੜ੍ਹ ਗਿਆ। ਇਹ ਵੇਖ ਕੇ ਬੌਣਾ ਚੀਕਿਆ,‘ਇਹੋ ਹੈ ਮੇਰਾ ਮਾਮਾ, ਇਹੋ ਹੈ ਮੇਰਾ ਮਾਮਾ।’ ਅੰਤ ’ਚ ਜਸਟਿਸ ਕਾਟਜੂ ਨੇ ਲਿਖਿਆ ਹੈ ਕਿ – 23 ਮਈ ਤੋਂ ਬਾਅਦ ਕਈਆਂ ਦੇ ਮਾਮੇ ਬਦਲ ਜਾਣਗੇ, ਹਰੀ ਓਮ।
23 मई के दिन कईयों के मामा बदल जायेंगे। pic.twitter.com/Er7QJ8WjfJ
— Markandey Katju (@mkatju) May 14, 2019