‘ਰੱਬ ਕਰੇ ਕਿਸੇ ਵੀ ਹੋਰ ਦੇਸ਼ ਨੂੰ ਪਾਕਿਸਤਾਨ ਜਿਹਾ ਗੁਆਂਢੀ ਨਾ ਮਿਲੇ’ – ਇਹ ਪ੍ਰਗਟਾਵਾ ਹੋਰ ਕਿਸੇ ਨੇ ਨਹੀਂ, ਸਗੋਂ ਭਾਰਤ ਦੇ ਰੱਖਿਆ ਮੰਤਰੀ ਨੇ ਕੀਤਾ ਹੈ।
ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿਤੁਸੀਂ ਦੋਸਤ ਤਾਂ ਬਦਲ ਸਕਦੇ ਹੋ ਪਰ ਗੁਆਂਢੀ ਦੀ ਚੋਣ ਤੁਹਾਡੇ ਹੱਥ ਵਿੱਚ ਨਹੀਂ ਹੁੰਦੀ ਤੇ ਜਿਹੋ ਜਿਹਾ ਗੁਆਂਢੀ ਤੁਹਾਡੇ ਨਾਲ ਬੈਠਾ ਹੈ, ਰੱਬ ਕਰੇ ਕਿ ਅਜਿਹਾ ਗੁਆਂਢੀ ਕਿਸੇ ਨੂੰ ਨਾ ਮਿਲੇ।
ਸੂਤਰਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਹੁਣ ਨੀਚ ਹਰਕਤਾਂ ਉੱਤੇ ਉੱਤਰ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਭਾਰਤ ਉੱਤੇ ਹਮਲਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਜੱਥੇਬੰਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਫ਼ਿਦਾਈਨ ਹਮਲਾ ਕਰ ਸਕਦੇ ਹਨ ਤੇ ਕੰਟਰੋਲ ਰੇਖਾ ਉੱਤੇ ਪਾਕਿਸਤਾਨ ਦੀ ‘ਬਾਰਡਰ ਐਕਸ਼ਨ ਟੀਮ’ (ਬੈਟ) ਵੀ ਹਮਲਾ ਕਰਨ ਦੇ ਚੱਕਰ ਵਿੱਚ ਹੈ।
ਉੱਧਰ ਭਾਰਤੀ ਥਲ ਸੈਨਾ ਦੇ ਮੁਖਿੀ ਬਿਪਿਨ ਰਾਵਤ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜੰਮੂ–ਕਸ਼ਮੀਰ ਵਿੱਚ ਭਾਰਤ–ਪਾਕਿਸਤਾਨ ਸਰਹੱਦ ਉੱਤੇ ਦੇ ਹਾਲਾਤ ਤੋਂ ਜਾਣੂ ਕਰਵਾਇਆ।
ਰੱਖਿਆ ਮੰਤਰੀ ਨੇ ਖ਼ੁਦ ਕੰਟਰੋਲ ਰੇਖਾ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ।