ਸਮਾਜਵਾਦੀ ਪਾਰਟੀ ਨਾਲ ਗਠਜੋੜ ਤੋੜਨ ਬਾਅਦ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਮਿਸ਼ਨ 2022 ਲਈ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਫੈਸਲੇ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ਦੀ ਨਜ਼ਰ ਦਲਿਤ, ਮੁਸਲਿਮ ਤੇ ਪਿਛੜੇ ਵੋਟ ਬੈਂਕ ਉਤੇ ਹੈ। ਪਾਰਟੀ ਵਿਚ ਇਨ੍ਹਾਂ ਬਰਾਦਰੀਆਂ ਨੂੰ ਮਹੱਤਵਪੂਰਣ ਅਹੁਦਿਆਂ ਉਤੇ ਬੈਠਾਇਆ ਜਾਣਾ ਅਤੇ ਇਹ ਕਹਿਣਾ ਕਿ ਸਪਾ ਮੁਖੀਆ ਅਖਿਲੇਸ਼ ਨਹੀਂ ਚਾਹੁੰਦੇ ਸਨ ਕਿ ਲੋਕ ਸਭਾ ਚੋਣਾਂ ਵਿਚ ਗਠਜੋੜ ਮੁਸਲਿਮਾਂ ਨੂੰ ਜ਼ਿਆਦਾ ਸੀਟਾਂ ਦੇਵੇ, ਮਾਇਆਵਤੀ ਦੇ ਬਿਆਨ ਤੋਂ ਸਭ ਕੁਝ ਸਾਫ ਹੋ ਰਿਹਾ ਹੈ।
ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼
ਸਪਾ ਨਾਲ ਨਾਤਾ ਤੋੜਨ ਬਾਅਦ ਬਹੁਜਨ ਸਮਾਜ ਪਾਰਟੀ ਨੇ ਇਕ ਹੋਰ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਨੇਤਾ ਲੋਕ ਸਭਾ ਦਾਨਿਸ਼ ਅਲੀ ਅਤੇ ਉਪ ਮੁੱਖ ਸਚੇਤਕ ਸ਼ਿਆਮ ਸਿੰਘ ਯਾਦਵ ਨੂੰ ਬਣਾਕੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਸਪਾ ਹੀ ਨਹੀਂ ਬਸਪਾ ਵੀ ਉਸਦੀ ਹਿਤੈਸ਼ੀ ਹੈ।
ਦਾਨਿਸ਼ ਅਲੀ ਲੋਕ ਸਭਾ ਚੋਣਾਂ ਸਮੇਂ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਏ ਅਤੇ ਮਾਇਆਵਤੀ ਨੇ ਉਨ੍ਹਾਂ ਨੂੰ ਅਮਰੋਹਾ ਤੋਂ ਟਿਕਟ ਦਿੱਤੀ। ਉਹ ਪਹਿਲੀ ਵਾਰ ਸਾਂਸਦ ਚੁਣੇ ਗਏ ਹਨ। ਬਸਪਾ ਸੁਪਰੀਮੋ ਨੇ ਆਗੂ ਲੋਕ ਸਭਾ ਦੇ ਅਹੁਦੇ ਉਤੇ ਵੋਟ ਗਿਣਤੀ ਦੇ ਤੁਰੰਤ ਬਾਅਦ ਕਾਡਰ ਤੇ ਬਿਰਾਦਰੀ ਦੇ ਆਗੂ ਗਿਰੀਸ਼ ਚੰਦਰ ਜਾਟਵ ਨੁੰ ਆਗੁ ਲੋਕ ਸਭਾ ਬਣਾਇਆ ਸੀ, ਪ੍ਰੰਤੂ ਬਾਅਦ ਵਿਚ ਉਨ੍ਹਾਂ ਮੁੱਖ ਸਚੇਤਕ ਦੇ ਅਹੁਦੇ ਉਤੇ ਬੈਠਾਕੇ ਇਹ ਵੀ ਸਾਫ ਕੀਤਾ ਕਿ ਉਹ ਹੋਰ ਜਾਤੀਆਂ ਨੂੰ ਵੀ ਨਾਲ ਲੈ ਕੇ ਚਲਣਾ ਚਾਹੁੰਦੀ ਹੈ।