ਮਾਇਆਵਤੀ ਇਕ ਵਾਰ ਫਿਰ ਤੋਂ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਚੁਣ ਲਿਆ ਗਿਆ ਹੈ। ਲਖਨਊ ਵਿਚ ਆਯੋਜਿਤ ਕੇਂਦਰੀ ਕਾਰਜਕਾਰਨੀ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ 28 ਅਗਸਤ ਨੂੰ ਜੋਨਲ ਤੇ ਮੰਡਲ ਪ੍ਰਭਾਰੀਆਂ ਦੀ ਮੀਟਿੰਗ ਬੁਲਾਈ ਸੀ। ਇਸ ਵਿਚ ਸੰਗਠਨ ਵਿਸਥਾਰ ਅਤੇ ਭਾਈਚਾਰਾ ਕਮੇਟੀਆਂ ਦੇ ਗਠਨ ਬਾਰੇ ਚਰਚਾ ਹੋਣੀ ਸੀ।
ਇਸਦੇ ਨਾਲ ਹੀ ਵਿਧਾਨ ਸਭਾ ਉਪ ਚੋਣ ਨੂੰ ਤਿਆਰੀਆਂ ਬਾਰੇ ਵੀ ਸਮੀਖਿਆ ਹੋਣੀ ਸੀ। ਬਹੁਜਨ ਸਮਾਜ ਪਾਰਟੀ ਸੁਪਰੀਮੋ ਨੇ ਉਪ ਚੋਣ ਵਾਲੇ ਖੇਤਰ ਵਿਚ ਸਭ ਤੋਂ ਪਹਿਲਾਂ ਵਿਧਾਨ ਸਭਾ, ਸੈਕਟਰ ਗਠਨ ਦੇ ਨਾਲ ਹੀ ਭਾਚਾਰਾ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਮੀਟਿੰਗ ਵਿਚ ਵਿਧਾਨ ਸਭਾ ਉਪ ਚੋਣਾਂ ਦੇ ਉਮੀਦਵਾਰਾਂ ਦੇ ਨਾਮ ਉਤੇ ਮੋਹਰ ਲਗਾਈ। ਇਸ ਤੋਂ ਇਲਾਵਾ ਮਾਇਆਵਤੀ ਹੁਣ ਨਵੇਂ ਸਿਰੇ ਤੋਂ ਕੌਮੀ ਕਾਰਜਕਾਰਨੀ ਐਲਾਨ ਕਰੇਗੀ। ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਕਿ ਬਸਪਾ ਵਿਧਾਨ ਸਭਾ ਉਪ ਚੋਣ ਵਿਚ ਸਾਰੇ 13 ਸੀਟਾਂ ਉਤੇ ਲੜੇਗੀ।