ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜਿਹੀ ਡਬਲ ਇੰਜਣ ਵਾਲੀ ਸਰਕਾਰ ਦਾ ਕੀ ਲਾਭ : ਮਾਇਆਵਤੀ

ਅਜਿਹੀ ਡਬਲ ਇੰਜਣ ਵਾਲੀ ਸਰਕਾਰ ਦਾ ਕੀ ਲਾਭ : ਮਾਇਆਵਤੀ

ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਵੀਰਵਾਰ ਨੂੰ ਪਾਜਪਾ ਉਤੇ ਹਮਲਾ ਬੋਲਿਆ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਉਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਜਿਹੇ ਡਬਲ ਇੰਜਣ ਵਾਲੀ ਸਰਕਾਰ ਦਾ ਕੀ ਲਾਭ?

 

ਮਾਇਆਵਤੀ ਨੇ ਟਵੀਟ ਕਰਕੇ ਕਿਹਾ, ‘ਨੀਤੀ ਕਮਿਸ਼ਨ ਦੀ ਰਿਪੋਰਟ ਸਰਕਾਰ ਨੂੰ ਸ਼ਰਮਸਾਰ ਕਰਨ ਵਾਲੀ ਹੈ ਜਨ ਸਿਹਤ ਦੇ ਮਾਮਲੇ ਵਿਚ ਉਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਪਿਛੜਾ ਰਾਜ ਹੈ। ਤੇ ਫਿਰ ਕੇਂਦਰ ਤੇ ਸੂਬੇ ਵਿਚ ਭਾਜਪਾ ਦੀ ਸਰਕਾਰ ਹੋਣ ਦਾ ਅਜਿਹੀ ਡਬਲ ਇੰਜਣ ਵਾਲੀ ਸਰਕਾਰ ਦਾ ਕੀ ਲਾਭ? ਅਜਿਹਾ ਵਿਕਾਸ ਕਰੋੜਾਂ ਜਨਤਾ ਦੇ ਕਿਸ ਕੰਮ ਦਾ ਜਿਸ ਵਿਚ ਉਸਦੇ ਜੀਵਨ ਪੂਰੀ ਤਰ੍ਹਾਂ ਨਾਲ ਨਰਕ ਬਣਿਆ ਹੋਇਆ ਹੈ।

 

ਉਨ੍ਹਾਂ ਅੱਗੇ ਲਿਖਿਆ, ‘ਭਾਜਪਾ ਸਰਕਾਰਾਂ ਅਜਿਹੇ ਜਾਤੀਵਾਦੀ ਤੇ ਧਾਰਮਿਕ ਹਿਸਟਰੀ ਅਪਰਾਧ ਆਪਣੇ ਸੂਬਿਆਂ ਵਿਚ ਲਗਾਤਾਰ ਕਿਉਂ ਹੋਣ ਦਿੰਦੀ ਹੈ ਜਿਸ ਨਾਲ ਪੂਰਾ ਸੂਬਾ ਤੇ ਉਥੋਂ ਦੀ ਸਰਕਾਰ ਹੀ ਨਹੀਂ ਸਗੋਂ ਦੇਸ਼ ਦੀ ਵੀ ਬਦਨਾਮੀ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ। ਵੈਸੇ ਹੁਣ ਹੀ ਪੁਲਿਸ ਤੇ ਸਰਕਾਰੀ ਕਰਮਚਾਰੀ ਵੀ ਇਸ ਨਵੀਂ ਆਫਤ ਦੇ ਸ਼ਿਕਾਰ ਹਨ।

 

 

ਜ਼ਿਕਰਯੋਗ ਹੈ ਕਿ ਨੀਤੀ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਰਾਸ਼ਟਰੀ ਸਿਹਤ ਇੰਡੇਕਸ ਵਿਚ ਉਤਰ ਪ੍ਰਦੇਸ਼ ਦਾ ਸਥਾਨ ਦੇਸ਼ ਭਰ ਵਿਚ ਹੇਠਲੇ ਪਾਏਦਾਨ (21ਵੀਂ ਰੈਂਕ) ਉਤੇ ਹੈ। ਪ੍ਰਦੇਸ਼  ਦੀ ਖਰਾਬ ਸਿਹਤ ਸੇਵਾਵਾਂ ਉਤੇ ਵੀ ਮਾਇਆਵਤੀ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati attack on BJP says What is the benefit of such double-engine government