ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਦਾ SC ’ਚ ਹਲਫ਼ਨਾਮਾ, ਲਗਾਈਆਂ ਮੂਰਤੀਆਂ ਦਾ ਨਹੀਂ ਮੋੜਾਂਗੀ ਪੈਸਾ

 ਬਸਪਾ ਸੁਪਰੀਮੋ ਮਾਇਆਵਤੀ (Mayawati) ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਚ ਆਪਣੀ ਸਰਕਾਰ ਵੇਲੇ ਆਪਣੀ ਮੂਰਤੀਆਂ ਅਤੇ ਹਾਥੀ ਦੀ ਮੂਤਰੀਆਂ ਲਗਾਏ ਜਾਣ ਨੂੰ ਸਹੀ ਕਰਾਰ ਦਿੰਦਿਆਂ ਸੁਪਰੀਮ ਕੋਰਟ ਚ ਹਲਫ਼ਨਾਮਾ ਦਾਇਰ ਕੀਤਾ। ਮਾਇਆਵਤੀ ਨੇ ਹਲਫ਼ਨਾਮੇ ਚ ਕਿਹਾ ਕਿ ਇਹ ਲੋਕਾਂ ਦੀ ਇੱਛਾ ਸੀ। ਇਸ ਤੋਂ ਇਲਾਵਾ ਮਾਇਆਵਤੀ ਨੇ ਹਲਫ਼ਨਾਮਾ ਦਾਇਰ ਕਰਕੇ ਇਨ੍ਹਾਂ ਮੂਰਤੀਆਂ ਚ ਖਰਚੇ ਗਏ ਕਰੋੜਾਂ ਰੁਪਏ ਨੂੰ ਵੀ ਮੋੜਨ ਤੋਂ ਇਨਕਾਰ ਕਰ ਦਿੱਤਾ।

 

ਦੱਸਣਯੋਗ ਹੈ ਕਿ ਮਾਮਲੇ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਚੀਫ਼ ਜਸਟੀਸ ਰੰਜਨ ਗੋਗੋਈ, ਜਸਟੀਸ ਦੀਪਕ ਗੁਪਤਾ ਅਤੇ ਜਸਟੀਸ ਸੰਜੀਵ ਖੰਨਾ ਦੀ ਬੈਂਚ ਨੇ ਫ਼ਰਵਰੀ ਚ ਕਿਹਾ ਸੀ ਕਿ ਸਾਡੇ ਸਾਂਝੇ ਵਿਚਾਰਾਂ ਚ ਲਖਨਊ ਅਤੇ ਨੋਇਡਾ ਚ ਆਪਣੀ ਅਤੇ ਬਸਪਾ ਦੇ ਚੋਣ ਚਿੰਨ ਹਾਥੀ ਦੀਆਂ ਮੂਰਤੀਆਂ ਬਣਵਾਉਣ ਤੇ ਖਰਚੇ ਗਏ ਸਰਕਾਰੀ ਖ਼ਜ਼ਾਨੇ ਦਾ ਸਾਰਾ ਪੈਸਾ ਮਾਇਆਵਤੀ ਨੂੰ ਵਾਪਸ ਮੋੜਨਾ ਹੋਵੇਗਾ ਅਤੇ ਇਸ ਸਾਰੀ ਰਕਮ ਸਰਕਾਰੀ ਖ਼ਜ਼ਾਨੇ ਚ ਜਮ੍ਹਾਂ ਕਰਵਾਉਣੀ ਹੋਵੇਗੀ।

 

ਮਾਇਆਵਤੀ ਖਿਲਾਫ਼ ਇਹ ਅਪੀਲ ਇਕ ਵਕੀਲ ਵਲੋਂ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਕਰਦਿਆਂ ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਜਨਤਕ ਪੈਸੇ ਦੀ ਵਰਤੋਂ ਆਪਣੀ ਮੂਤਰੀਆਂ ਬਣਵਾਉਣ ਅਤੇ ਸਿਆਸੀ ਪਾਰਟੀ ਦਾ ਪ੍ਰਚਾਰ ਕਰਨ ਲਈ ਨਹੀਂ ਕੀਤਾ ਜਾ ਸਕਦਾ।

 

ਇਸ ਬੈਂਚ ਨੇ ਇਹ ਸਾਫ਼ ਕੀਤਾ ਸੀ ਕਿ ਇਹ ਹਾਲੇ ਸਾਂਝੇ ਵਿਚਾਰ ਹਨ ਕਿਉਂਕਿ ਮਾਮਲੇ ਦੀ ਸੁਣਵਾਂਈ ਚ ਕੁਝ ਸਮਾਂ ਲਗੇਗਾ। ਹੁਣ ਇਸ ਮਾਮਲੇ ਦੀ ਆਖਰੀ ਸੁਣਵਾਈ 2 ਅਪ੍ਰੈਲ 2019 ਨੂੰ ਹੋਵੇਗੀ।

 

. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati files affidavit before the Supreme Court justifying expenses in installation of her statues and elephant statues