ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ 'ਤੇ ਭੜਕਾਊ ਭਾਸ਼ਣ ਦਿੰਦਿਆਂ ਪਾਰਟੀ ਅਧਿਕਾਰੀਆਂ ਨੂੰ ਗੱਠਜੋੜਾਂ 'ਤੇ ਨਿਰਭਰ ਰਹਿਣ ਦੀ ਥਾਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਹਦਾਇਤ ਦਿੱਤੀ ਹੈ।
ਮਾਇਆਵਤੀ ਨੇ ਆਗਾਮੀ ਉਪ ਚੋਣ ਵੀ ਬਸਪਾ ਵੱਲੋਂ ਆਪਣੇ ਦਮ ਉੱਤੇ ਲੜਨ ਦੀ ਗੱਲ ਕਹਿ ਕੇ ਭਵਿੱਖ ਵਿੱਚ ਗੱਠਜੋੜ ਨਾ ਕਰਨ ਦਾ ਸੰਕੇਤ ਦਿੱਤਾ ਹੈ।
BSP sources on today's meeting of party leaders: It was a closed door review meeting, election results were discussed. It was analysed why we lost, how we lost. Several issues including EVMs were discussed. No decision or discussion took place on the future of Gathbandhan. pic.twitter.com/6kPrPAOU2q
— ANI UP (@ANINewsUP) June 3, 2019
ਲੋਕ ਸਭਾ ਚੋਣ ਨਤੀਜਿਆਂ ਦੀ ਸਮੀਖਿਆ ਲਈ ਮਾਇਆਵਤੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਪਾਰਟੀ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦੇ ਦੀ ਬੈਠਕ ਵਿੱਚ ਕਿਹਾ ਕਿ ਬਸਪਾ ਨੂੰ ਜਿਹੜੀਆਂ ਸੀਟਾਂ ਉੱਤੇ ਕਾਮਯਾਬੀ ਮਿਲੀ ਉਸ ਵਿੱਚ ਸਿਰਫ਼ ਪਾਰਟੀ ਦੇ ਪ੍ਰੰਪਰਾਗਤ ਵੋਟ ਬੈਂਕ ਦਾ ਹੀ ਯੋਗਦਾਨ ਰਿਹਾ।
ਸੂਤਰਾਂ ਅਨੁਸਾਰ ਬਸਪਾ ਪ੍ਰਧਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਗਠਜੋੜ ਦੇ ਬਾਵਜੂਦ ਯਾਦਵ ਦੀ ਵੋਟ ਬਸਪਾ ਦੇ ਹੱਕ ਵਿਚ ਨਹੀਂ ਤਬਦੀਲ ਹੋਈ।
ਉਨ੍ਹਾਂ ਨੇ ਵੱਖ-ਵੱਖ ਸੂਬਿਆਂ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਕੀਤੇ ਗਏ ਗੱਠਜੋੜ ਤੋਂ ਉਮੀਦ ਮੁਤਾਬਕ ਨਤੀਜੇ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਬਸਪਾ ਆਪਣਾ ਸੰਗਠਨ ਮਜ਼ਬੂਤ ਕਰਕੇ ਖ਼ੁਦ ਆਪਣੇ ਦਮ ਉੱਤੇ ਚੋਣ ਲੜੇਗੀ।