ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਇਕ ਦੇਸ਼ ਇਕ ਚੋਣ’ ਦਾ ਮਾਇਆਵਤੀ ਵੱਲੋਂ ਵਿਰੋਧ

‘ਇਕ ਦੇਸ਼ ਇਕ ਚੋਣ’ ਦਾ ਮਾਇਆਵਤੀ ਵੱਲੋਂ ਵਿਰੋਧ

ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣ ਦੇ ਨਰਿੰਦਰ ਮੋਦੀ ਸਰਕਾਰ ਦੇ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ‘ਇਕ ਦੇਸ਼ ਇਕ ਚੋਣ’ ਫਾਰਮੂਲੇ ਨੂੰ ਗਰੀਬੀ ਤੇ ਹੋਰ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਛਲਾਵਾ ਕਰਾਰ ਦਿੱਤਾ ਹੈ। ਮਾਇਆਵਤੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ  ਕਿ ‘ਕਿਸੇ ਵੀ ਲੋਕਤੰਤਰਿਕ ਦੇਸ਼ ਵਿਚ ਚੋਣਾਂ ਕਦੇ ਕੋਈ ਸਮੱਸਿਆ ਨਹੀਂ ਹੋ ਸਕਦੀ ਅਤੇ ਨਾ ਹੀ ਚੋਣ ਨੂੰ ਕਦੇ ਧਨ ਤੇ ਖਰਚ ਵੇਅਰਥ ਨਾਲ ਤੁਲਨਾ ਉਚਿਤ ਹੈ। ਦੇਸ਼ ਵਿਚ ਇਕ ਦੇਸ਼, ਇਕ ਚੋਣ ਦੀ ਗੱਲ ਵਾਸਤਵ ਵਿਚ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਵੱਧਦੀ ਹਿੰਸਾ ਵਰਗੀਆਂ ਰਾਸ਼ਟਰੀ ਸਮੱਸਿਆਵਾਂ ਤੋਂ ਧਿਆਨ ਵੰਡਣ ਦਾ ਯਤਨ ਅਤੇ ਛਲਾਵਾ ਹੈ।

 

ਉਨ੍ਹਾਂ ਈਵੀਐਮ ਨੂੰ ਵੀ ਚੁਣਾਵੀਂ ਪ੍ਰਕਿਰਿਆ ਲਈ ਨੁਕਸਾਨਦਾਇਕ ਦੱਸਦੇ ਹੋਏ ਕਿਹਾ ਕਿ ਮਤਪੱਤਰ ਦੀ ਬਜਾਏ ਈਵੀਐਮ ਰਾਹੀਂ ਚੋਣ ਕਰਾਉਣ ਦੀ ਸਰਕਾਰ ਦੀ ਜਿਦ ਨਾਲ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨਕ ਨੂੰ ਅਸਲੀ ਖਤਰਾ ਹੈ। ਮਾਇਆਵਤੀ ਨੇ ਇਕ ਦੇਸ਼ ਇਕ ਚੋਣ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਵੀ ਬਸਪਾ ਦੇ ਸ਼ਾਮਲ ਨਾ ਹੋਣ ਦਾ ਸਪੱਸ਼ਟ ਸੰਕੇਤ ਵੀ ਦਿੱਤਾ।

 

 

ਬਸਪਾ ਪ੍ਰਮੁੱਖ ਨੇ ਕਿਹਾ ‘ਈਵੀਐਮ ਪ੍ਰਤੀ ਜਨਤਾ ਦਾ ਵਿਸ਼ਵਾਸ ਘਟ ਗਿਆ ਹੈ ਜੋ ਚਿੰਤਾਜਨਕ ਹੈ। ਅਜਿਹੇ ਵਿਚ ਇਸ ਘਾਤਕ ਸਮੱਸਿਆ ਉਤੇ ਵਿਚਾਰ ਕਰਨ ਹਿੱਤੂ ਜੇਕਰ ਅੱਜ ਵੀ ਮੀਟਿੰਗ ਬੁਲਾਈ ਗਈ ਤਾਂ ਮੈਂ ਜ਼ਰੂਰ ਹੀ ਉਸ ਵਿਚ ਸ਼ਾਮਲ ਹੁੰਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati Opposes One Nation One Election