ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਨੂੰ ਵਿਦੇਸ਼ੀ ਦੱਸਣ ਵਾਲੇ ਆਗੂ ਨੂੰ ਮਾਇਆਵਤੀ ਨੇ ਬਸਪਾ ਚੋਂ ਵੀ ਕੱਢਿਆ

ਰਾਹੁਲ ਨੂੰ ਵਿਦੇਸ਼ੀ ਦੱਸਣ ਵਾਲੇ ਆਗੂ ਨੂੰ ਮਾਇਆਵਤੀ ਨੇ ਬਸਪਾ ਚੋਂ ਵੀ ਕੱਢਿਆ

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਰਾਹੁਲ ਗਾਂਧੀ ਨੂੰ ਵਿਦੇਸ਼ੀ ਮਾਂ ਦੀ ਔਲਾਦ ਦੱਸਣ ਵਾਲੇ ਜੈਪ੍ਰਕਾਸ਼ ਸਿੰਘ ਨੂੰ ਪਾਰਟੀ `ਚੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਪਾਰਟੀ `ਚ ਪਰਿਵਾਰਵਾਦ, ਜਾਤੀਵਾਦ ਦੇ ਨਾਲ ਵਿਅਕਤੀਗਤ ਸੁਆਰਥ, ਵਿਅਕਤੀਗਤ ਦੂਸ਼ਣਬਾਜ਼ੀ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ।


ਮਾਇਆਵਤੀ ਨੇ ਕਿਹਾ ਕਿ ਬਸਪਾ `ਚ ਅਨੁਸ਼ਾਸਨਹੀਣਤਾ ਨੂੰ ਨਾ ਤਾਂ ਪਹਿਲਾਂ ਕਦੇ ਬਰਦਾਸ਼ਤ ਕੀਤਾ ਗਿਆ ਹੈ ਤੇ ਨਾ ਹੀ ਅੱਗੇ ਕਦੇ ਇੰਝ ਸਹਿਣ ਕੀਤਾ ਜਾਵੇਗਾ। ਇਸੇ ਲਈ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਤੇ ਰਾਸ਼ਟਰੀ ਕੋਆਰਡੀਨੇਟਰ ਜੈਪ੍ਰਕਾਸ਼ ਸਿੰਘ ਨੂੰ ਪਹਿਲਾਂ ਸਾਰੇ ਪਾਰਟੀ ਅਹੁਦਿਆਂ ਤੋਂ ਹਟਾਇਆ ਗਿਆ ਤੇ ਹੁਣ ਬਸਪਾ `ਚੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ।


ਪਾਰਟੀ ਸੁਪਰੀਮੋ ਨੇ ਕਿਹਾ ਕਿ ਬਸਪਾ ਨੂੰ ਸੱਤਾਧਾਰੀ ਪਾਰਟੀ ਭਾਜਪਾ ਕਿਸੇ ਵੀ ਹਾਲਤ `ਚ ਨਹੀਂ ਬਣਨ ਦੇਣਾ ਹੈ, ਜੋ ਸੱਤਾ ਦੇ ਲਾਲਚ ਤੇ ਹੰਕਾਰ ਵਿੱਚ ਆ ਕੇ ਸਾਰੀਆਂ ਮਰਿਆਦਾਵਾਂ ਉਲੰਘਣ `ਚ ਲੱਗੀ ਹੋਈ ਹੈ। ਭਾਵੇਂ ਜੈਪ੍ਰਕਾਸ਼ ਨੂੰ ਬਾਹਰ ਦਾ ਰਾਹ ਵਿਖਾਉਣ ਦੀ ਕਾਰਵਾਈ ਤਦ ਕੀਤੀ ਗਈ, ਜਦੋਂ ਕਾਂਗਰਸ ਨੇ ਇਸ ਦੀ ਆਲੋਚਨਾ ਕੀਤੀ।


ਕੀ ਹੈ ਪੂਰਾ ਮਾਮਲਾ
ਮਾਇਆਵਤੀ ਨੇ ਪਿੱਛੇ ਜਿਹੇ ਜੈਪ੍ਰਕਾਸ਼ ਸਿੰਘ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿ਼ਲਾਫ਼ ਦਿੱਤੇ ਬਿਆਨ ਕਾਰਨ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਜੈਪ੍ਰਕਾਸ਼ ਸਿੰਘ ਨੇ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਕਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਕਿਉਂਕਿ ਉਨ੍ਹਾਂ ਦੀ ਮਾਂ ਵਿਦੇਸ਼ੀ ਮੂਲ ਦੀ ਹੈ। ਜਿਸ ਤੋਂ ਬਾਅਦ ਮਾਇਆਵਤੀ ਨੇ ਕਿਹਾ ਸੀ ਕਿ ਅਜਿਹਾ ਬਿਆਨ ਬੀਐੱਸਪੀ ਦੀ ਵਿਚਾਰਧਾਰਾ ਦੇ ਖਿ਼ਲਾਫ਼ ਹੈ। ਨਾਲ ਹੀ ਵੁਨ੍ਹਾਂ ਵਿਰੋਧੀ ਪਾਰਟੀ ਦੀ ਲੀਡਰਸਿ਼ਪ ਖਿ਼ਲਾਫ਼ ਵਿਅਕਤੀਗਤ ਟਿੱਪਣੀ ਕੀਤੀ ਹੈ। ਇਹ ਕਿਉਂਕਿ ਉਨ੍ਹਾਂ ਦੀ ਆਪਣੀ ਵਿਅਕਤੀਗਤ ਰਾਇ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਪਾਰਟੀ ਦੇ ਅਹੁਦੇ ਤੋਂ ਲਾਂਭੇ ਕੀਤਾ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati ousts the BSP leader who told rahul foreigner