ਅਗਲੀ ਕਹਾਣੀ

ਸੁਪਰੀਮ ਕੋਰਟ ਵੱਲੋਂ ਮਾਇਆਵਤੀ ਦੀ ਪਟੀਸ਼ਨ ਖਾਰਜ, ਜਾਰੀ ਰਹੇਗੀ ਲੱਗੀ ਪਾਬੰਦੀ

ਸੁਪਰੀਮ ਕੋਰਟ ਵੱਲੋਂ ਮਾਇਆਵਤੀ ਦੀ ਪਟੀਸ਼ਨ ਖਾਰਜ, ਜਾਰੀ ਰਹੇਗੀ ਲੱਗੀ ਪਾਬੰਦੀ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮਾਇਆਵਤੀ ਦੇ ਚੋਣ ਪ੍ਰਚਾਰ ਉਤੇ ਲਗਾਈ ਪਾਬੰਦੀ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਮਾਇਆਵਤੀ ਉਤੇ 48 ਘੰਟੇ ਅਤੇ ਯੂਪੀ ਸੀਐਮ ਯੋਗੀ ਆਦਿਤਿਆਨਾਥ ਉਤੇ 72 ਘੰਟੇ ਤੱਕ ਪ੍ਰਚਾਰ ਕਰਨ ਉਤੇ ਪਾਬੰਦੀ ਲਗਾਈ ਸੀ।

 

ਉਥੇ ਬਹੁਜਨ ਸਮਾਜ ਪ੍ਰਮੁੱਖ ਮਾਇਆਵਤੀ ਨੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਉਤੇ ਲਗਾਈ ਗਈ 48 ਘੰਟੇ ਦੀ ਪਾਬੰਦੀ ਨੂੰ ਦਬਾਅ ਵਿਚ ਲਿਆ ਗਿਆ ਫੈਸਲਾ ਕਰਾਰ ਦਿੰਦੇ ਹੌਏ ਕਿਹਾ ਕਿ ਇਹ ਇਕ ਸਾਜਿਸ਼ ਅਤੇ ਲੋਕਤੰਤਰ ਦਾ ਕਤਲ ਹੈ। ਮਾਇਆਵਤੀ ਉਤੇ ਕਿਸੇ ਵੀ ਚੋਣ ਗਤੀਵਿਧੀ ਵਿਚ ਸ਼ਾਮਲ ਹੋਣ ਉਤੇ 48 ਘੰਟੇ ਦੀ ਪਾਬੰਦੀ ਦੀ ਮਿਆਦ ਮੰਗਲਵਾਰ ਸਵੇਰੇ 6 ਵਜੇ ਸ਼ੁਰੂ ਹੋਈ। ਉਨ੍ਹਾਂ ਸੋਮਾਵਰ ਦੇਰ ਰਾਤ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕਮਿਸ਼ਨ ਸਹਾਰਨਪੁਰ ਦੇ ਦੇਵਬੰਦ ਵਿਚ ਦਿੱਤੇ ਗਏ ਬਿਆਨ ਉਤੇ ਉਨ੍ਹਾਂ ਦੀ ਸਫਾਈ ਨੂੰ ਨਜਰਅੰਦਾਜ਼ ਕਰਦੇ ਹੋਏ ਉਨ੍ਹਾਂ ਉਤੇ ਪਾਬੰਦੀ ਲਗਾ ਦਿੱਤੀ ਅਤੇ ਇਹ ਲੋਕਤੰਤਰ ਦਾ ਕਤਲ ਹੈ।

 

ਮਾਇਆਵਤੀ ਨੇ ਅੱਗੇ ਕਿਹਾ ਕਿ ਸੰਵਿਧਾਨ ਦੀ ਧਾਰਾ 19 ਤਹਿਤ ਕਿਸੇ ਨੂੰ ਆਪਣੀ ਗੱਲ ਰੱਖਣ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਪਰ ਚੋਣ ਕਮਿਸ਼ਨ ਨੇ ਅਜਿਹਾ ਹੁਕਮ ਦੇ ਕੇ ਮੈਨੂੰ ਬਿਨਾ ਕਿਸੇ ਸੁਣਵਾਈ ਦੇ ਗੈਰ–ਸੰਵਿਧਾਨ ਢੰਗ ਨਾਲ ਬੇਰਹਿਮੀ ਨਾਲ ਵਾਂਝਾ ਕਰ ਦਿੱਤਾ ਹੈ। ਇਹ ਦਿਨ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਇਹ ਫੈਸਲਾ ਕਿਸੇ ਦਬਾਅ ਵਿਚ ਲਿਆ ਗਿਆ ਹੀ ਜਾਪਦਾ ਹੈ।

 

ਜ਼ਿਕਰਯੋਗ ਹੈ ਕਿ ਕਮਿਸ਼ਨ ਨੇ ਬੀਤੇ 7 ਅਪ੍ਰੈਲ ਨੂੰ ਸਹਾਰਨਪੁਰ ਦੇ ਦੇਵਬੰਦ ਵਿਚ ਆਯੋਜਿਤ ਚੁਣਾਵੀ ਰੈਲੀ ਵਿਚ  ਖਾਸ ਕਰ ਮੁਸਲਿਵ ਵਰਗ ਤੋਂ ਵੋਟ ਮੰਗ ਕੇ ਚੋਣ ਜਬਤੇ ਦੀ ਉਲੰਘਣਾ ਕਰਨ ਦੇ ਦੋਸ਼ ਸੋਮਵਾਰ ਨੂੰ ਕਿਸੇ ਵੀ ਚੁਣਾਵੀਂ ਗਤੀਵਿਧੀ ਵਿਚ ਸ਼ਾਮਲ ਹੋਣ ਉਤੇ 48 ਘੰਟੇ ਲਈ ਰੋਕ ਲਗਾ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mayawati reach supreme court against 48 hours ban