ਬਹੁਜਨ ਸਮਾਜ ਪਾਰਟੀ ਦੀ ਮੁੱਖੀ ਮਾਇਆਵਤੀ ਨੇ ਕੇਂਦਰੀ ਬਜਟ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬਜਟ ਵਿਚ ਦਲਿਤਾਂ ਅਤੇ ਪਿਛੜਿਆਂ ਲਈ ਕੁਝ ਨਹੀਂ ਹੈ। ਇਹ ਬਜਟ ਵੱਡੇ ਪੂੰਜੀਪਤੀਆਂ ਨੂੰ ਰਾਹਤ ਪਹੁੰਚਣ ਵਾਲਾ ਹੈ।
ਮਾਇਆਵਤੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਬਜਟ ਨੂੰ ਹਰ ਮਾਮਲੇ ਵਿਚ ਅਤੇ ਹਰ ਪੱਧਰ ਉਤੇ ਲੁਭਾਓ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੰਤੂ ਦੇਖਣਾ ਹੈ ਕਿ ਇਨ੍ਹਾਂ ਦਾ ਇਹ ਬਜਟ ਜਮੀਨੀ ਹਕੀਕਤ ਵਿਚ ਦੇਸ਼ ਦੀ ਆਮ ਜਨਤਾ ਲਈ ਕਿੰਨਾ ਲਾਭਦਾਇਕ ਸਿੱਧ ਹੁੰਦਾ ਹੈ। ਅਜਿਹੇ ਵਿਚ ਜਦੋਂ ਕਿ ਪੂਰਾ ਦੇਸ਼ ਗਰੀਬੀ, ਬੇਰੁਜ਼ਗਾਰੀ, ਬਦਤਰ ਸਿੱਖਿਆ ਤੇ ਸਿਹਤ ਸੇਵਾ ਤੋਂ ਪੀੜਤ ਤੇ ਪ੍ਰੇਸ਼ਾਨ ਹੈ।
ਇਹ ਬਜਟ ਪ੍ਰਾਈਵੇਟ ਸੈਕਟਰ ਨੂੰ ਵਾਧਾ ਦੇ ਕੇ ਕੁਝ ਵੱਡੇ ਵੱਡੇ ਪੂੰਜੀਪਤੀਆਂ ਤੇ ਅਮੀਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਵਾਲਾ ਹੈ, ਜਿਸ ਨਾਲ ਦਲਿਤਾਂ ਤੇ ਪਿਛੜੇ ਦੇ ਰਾਖਵਾਂਕਰਨ ਦੀ ਹੀ ਨਹੀਂ, ਸਗੋਂ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਕਿਸਾਨ ਤੇ ਪੇਂਡੂ ਸਮੱਸਿਆਵਾਂ ਹੋਰ ਵੀ ਵਧਣਗੀਆਂ। ਦੇਸ਼ ਵਿਚ ਪੂੰਜੀ ਦਾ ਵਿਕਾਸ ਵੀ ਇਸ ਨਾਲ ਸੰਭਵ ਨਹੀਂ ਹੈ।