ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾ ਦੇ ਦਲਿਤਾਂ ’ਤੇ ਹਮਲਿਆਂ ਕਾਰਨ ਹੋਈ ਹਾਰ: ਮਾਇਆਵਤੀ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਨਾਖੁਸ਼ ਬਸਪਾ ਮੁਖੀ ਮਾਇਆਵਤੀ ਨੇ ਸੋਮਵਾਰ ਨੂੰ ਸਮਾਜਵਾਦੀ ਪਾਰਟੀ ਨਾਲ ਭਵਿੱਖ ਚ ਵੀ ਕਿਸੇ ਤਰ੍ਹਾਂ ਦੇ ਗਠਜੋੜ ਨਾ ਰੱਖਣ ਦਾ ਐਲਾਨ ਕਰ ਦਿੱਤਾ ਹੈ। ਮਾਇਆਵਤੀ ਨੇ ਸੋਮਵਾਰ ਨੂੰ ਲਗਾਤਾਰ 3 ਟਵੀਟ ਕਰਦਿਆਂ ਸਪਾ ’ਤੇ ਮੁੜ ਤੋਂ ਦੋਸ਼ ਲਗਾਏ ਤੇ ਕਿਹਾ ਕਿ ਭਵਿੱਖ ਚ ਬਸਪਾ ਸਾਰੀਆਂ ਛੋਟੀਆਂ ਵੱਡੀਆਂ ਚੋਣਾਂ ਆਪਣੇ ਦਮ ’ਤੇ ਲੜੇਗੀ।

 

ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ ਕਿ ਉਂਝ ਵੀ ਜਗਜਾਹਰ ਹੈ ਕਿ ਸਪਾ ਨਾਲ ਸਾਰੇ ਪੁਰਾਣੇ ਭੁੱਲ-ਭੁਲੇਖਿਆਂ ਨੂੰ ਮਿਲਾ ਕੇ ਗਠਜੋੜ ਕੀਤਾ। ਇੰਨਾ ਹੀ ਨਹੀਂ ਸਾਲ 2012 ਤੋਂ 2017 ਚ ਸਪਾ ਸਰਕਾਰ ਦੇ ਬਸਪਾ ਅਤੇ ਦਲਿਤ ਵਿਰੋਧੀ ਫੈਸਲਿਆਂ, ਤਰੱਕੀਆਂ ਚ ਰਾਖਵਾਂਕਰਨ ਵਿਰੁਧ ਕਾਰਜਾਂ ਅਤੇ ਵਿਗੜੀ ਕਾਨੂੰਨ ਵਿਵਸਥਾ ਆਦਿ ਨੂੰ ਕੰਢੇ ਕਰਕੇ ਦੇਸ਼ ਅਤੇ ਲੋਕਹਿੱਤ ਚ ਸਪਾ ਨਾਲ ਗਠਜੋੜ ਧਰਮ ਨੂੰ ਪੂਰੀ ਤਰ੍ਹਾਂ ਨਿਭਾਇਆ।

 

ਇਸ ਲਈ ਭਾਜਪਾ ਨੂੰ ਅੱਗੇ ਹਰਾਉਣ ਖਾਤਰ ਹੁਣ ਬਸਪਾ ਆਪਣੇ ਦਮ ਤੇ ਹੀ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਲੜੇਗੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati said SP lost due to atrocities against Dalits