ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਮੰਦੀ ਦਾ ਖ਼ਤਰਾ ਹੈ ਅਤੇ ਵਪਾਰੀ ਵਰਗ ਪਰੇਸ਼ਾਨ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੱਤੀ ਹੈ।
ਮਾਇਆਵਤੀ ਨੇ ਸ਼ਨੀਵਾਰ ਨੂੰ ਟਵਿੱਟਰ ਉੱਤੇ ਲਿਖਿਆ ਕਿ ਦੇਸ਼ ਵਿੱਚ ਵਿਆਪਕ ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ, ਅਨਪੜ੍ਹਤਾ, ਸਿਹਤ, ਤਣਾਅ, ਹਿੰਸਾ ਆਦਿ ਦੀਆਂ ਚਿੰਤਾਵਾਂ ਵਿਚਕਾਰ ਹੁਣ ਦੇਸ਼ ਆਰਥਿਕ ਮੰਦੀ ਦਾ ਖ਼ਤਰਾ ਹੈ ਜਿਸ ਨਾਲ ਦੇਸ਼ ਜੂਝ ਰਿਹਾ ਹੈ। ਵਪਾਰੀ ਵਰਗ ਵੀ ਬਹੁਤ ਦੁਖੀ ਅਤੇ ਪਰੇਸ਼ਾਨ ਹੈ। ਮੰਦੀ ਦੇ ਚੱਲਦਿਆਂ ਨੌਕਰੀਆਂ ਜਾਣ ਕਾਰਨ ਨੌਜਵਾਨ ਖੁਦਕੁਸ਼ੀ ਕਰਨ ਲਈ ਮਜਬੂਰ ਹਨ। ਕੇਂਦਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ।
ਬਸਪਾ ਮੁਖੀ ਟਵਿੱਟਰ 'ਤੇ ਨਿਰੰਤਰ ਸਰਗਰਮ ਰਹਿੰਦੇ ਹਨ। ਉਹ ਸਮੇਂ ਸਮੇਂ 'ਤੇ ਕੇਂਦਰ ਸਰਕਾਰ' ਵਿਰੁਧ ਟਿਪਣੀਆਂ ਕਰਦੇ ਰਹਿੰਦੇ ਹਨ।
ਇਸ ਤੋਂ ਪਹਿਲਾਂ, ਮਾਇਆਵਤੀ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਲਿਖਿਆ ਸੀ ਕਿ ਰਾਜਸਥਾਨ ਵਿੱਚ ਕਾਂਗਰਸ ਸਰਕਾਰ ਦੀ ਅਣਗਹਿਲੀ ਅਤੇ ਅਸਮਰੱਥਾ ਕਾਰਨ ਪਹਿਲੂ ਖਾਨ ਭੀੜ ਲਿੰਚਿੰਗ ਮਾਮਲੇ ਦੇ ਸਾਰੇ ਛੇ ਮੁਲਜ਼ਮਾਂ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਹ ਮੰਦਭਾਗਾ ਹੈ। ਜੇ ਉਥੇ ਦੀ ਸਰਕਾਰ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਚੌਕਸ ਹੁੰਦੀ ਤਾਂ ਕੀ ਇਹ ਸੰਭਵ ਸੀ? ਸ਼ਾਇਦ ਕਦੇ ਨਹੀਂ।