ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਸਪਾ ਸੋਨਭਦਰ ਪੀੜਤਾਂ ਦੀ ਮਦਦ ਕਰੇਗੀ : ਮਾਇਆਵਤੀ

ਬਸਪਾ ਸੋਨਭਦਰ ਪੀੜਤਾਂ ਦੀ ਮਦਦ ਕਰੇਗੀ : ਮਾਇਆਵਤੀ

ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਸੋਨਭਦਰ ਦੇ ਪੀੜਤਾਂ ਨੂੰ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਵਿਧਾਨ ਮੰਡਲ ਦਲ ਦੇ ਆਗੂਆਂ ਨੂੰ ਕਿਹਾ ਕਿ ਉਚਿਤ ਸਮੇਂ ਉਤੇ ਉਥੇ ਜਾ ਕੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।

 

ਮਾਇਆਵਤੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਕਿ ਸੂਬਾ ਸਰਕਾਰ ਜਾਨ–ਮਾਲ ਦੀ ਸੁਰੱਖਿਆ ਤੇ ਜਨਹਿਤ ਦੇ ਮਾਮਲੇ ਵਿਚ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਧਾਰਾ 144 ਦਾ ਸਹਾਰਾ ਲੈ ਕੇ ਕਿਸੇ ਨੂੰ ਸੋਨਭਦਰ ਜਾਣ ਨਹੀਂ ਦੇ ਰਹੀ।  ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਿਧਾਨ ਮੰਡਲ ਦਲ ਫਿਰ ਵੀ ਉਚਿਤ ਸਮੇਂ ਉਤੇ ੳਥੇ ਜਾ ਕੇ ਪੀੜਤਾਂ ਦੀ ਹਰ ਸੰਭਵ ਮਦਦ ਕਰੇਗੀ। ਸਰਕਾਰੀ ਲਾਪਰਵਾਹੀ ਇਸ ਕਤਲੇਆਮ ਦਾ ਮੁੱਖ ਕਾਰਨ ਹੈ।

 

ਉਨ੍ਹਾਂ ਕਿਹਾ ਕਿ ਯੂਪੀ ਦੇ ਸੋਨਭਦਰ ਵਿਚ ਆਦਿਵਾਸੀ ਸਮਾਜ ਦਾ ਉਤਪੀੜਨ ਤੇ ਸ਼ੋਸ਼ਣ, ਉਨ੍ਹਾਂ ਦੀ ਜ਼ਮੀਨ ਤੋਂ ਬੇਦਖਲੀ ਤੇ ਹੁਣ ਕਤਲੇਆਮ ਸੂਬਾ ਭਾਜਪਾ ਸਰਕਾਰ ਦੀ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਫੇਲ੍ਹ ਹੋਣ ਦਾ ਪੱਕਾ ਪ੍ਰਮਾਣ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati says BSP will help Sonbhadra victims