ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਸ਼ੇਖਰ ਰਾਵਨ ਤੇ ਭੀਮ ਆਰਮੀ ਨਾਲ ਬਸਪਾ ਦਾ ਕੋਈ ਵਾਸਤਾ ਨਹੀਂ: ਮਾਇਆਵਤੀ

ਮਾਇਆਵਤੀ

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਚੰਦਰਸ਼ੇਖਰ ਰਾਵਨ ਅਤੇ ਭੀਮ ਸੈਨਾ ਨਾਲ ਬਸਪਾ ਦਾ ਕੋਈ ਸਬੰਧ ਨਹੀਂ ਹੈ। ਮਾਇਆਵਤੀ ਨੇ ਅੱਗੇ ਕਿਹਾ ਕਿ ਜ਼ਬਰਦਸਤੀ ਕੁਝ ਲੋਕ ਸਾਡੇ ਰਿਸ਼ਤੇ ਬਣਾ ਰਹੇ ਹਨ, ਜਦਕਿ ਅਸਲੀਅਤ ਵਿੱਚ ਇਸ ਕਿਸਮ ਦੇ ਲੋਕਾਂ ਨਾਲ ਕਦੇ ਵੀ ਰਿਸ਼ਤਾ ਨਹੀਂ ਬਣ ਸਕਦਾ। ਇਹ ਲੋਕ ਸਿਰਫ਼ ਆਪਣੀ ਸਿਆਸੀ ਇੱਛਾ ਦੇ ਕਾਰਨ ਹੀ ਸਬੰਧ ਬਣਾ ਰਹੇ ਹਨ ਅਤੇ ਇਹ ਸਾਜ਼ਿਸ਼ ਹੈ. ਮੇਰਾ ਸੰਬੰਧ ਸਿਰਫ ਉਨ੍ਹਾਂ ਕਮਜ਼ੋਰ ਅਤੇ ਦਲਿਤ ਆਦਿਵਾਸੀਆਂ ਦੇ ਨਾਲ ਹੈ ਜਿਨ੍ਹਾਂ ਦੀ ਮੈਂ ਅਗਵਾਈ ਕਰਦੀ ਹਾਂ।

 

ਮਾਇਆਵਤੀ ਆਪਣੇ ਨਵੇਂ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਿਦੇਸ਼ਾਂ 'ਚੋਂ ਕਾਲਾ ਧਨ ਵਾਪਸ ਲਿਆਉਣ' ਚ ਅਸਫਲ ਰਹੀ ਹੈ। ਮੋਦੀ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਭੁੱਲ ਗਈ ਹੈ।ਬੇਰੁਜਗਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਖਾਤਮਾ ਹੋ ਜਾਵੇਗਾ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਬੀਜੇਪੀ ਨੇ ਚੰਗੇ ਦਿਨਾਂ ਦੇ ਸੁਪਨੇ ਦਿਖਾ ਕੇ ਵੋਟਾਂ ਲਈਆਂ ਸਨ, ਪਰ ਹੁਣ ਦੇਸ ਦੇਸ਼ ਦੇ ਆਮ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਬੀਜੇਪੀ ਦੀ ਮਹਿਲਾ ਸੁਰੱਖਿਆ ਦੇ ਮੁੱਦੇ 'ਤੇ ਕੋਈ ਨੀਤੀ ਨਹੀਂ ਹੈ।ਭੀੜ ਤੰਤਰ ਪੂਰੇ ਦੇਸ਼ ਵਿਚ ਕੰਮ ਕਰ ਰਿਹਾ ਹੈ।

 

ਕਮਜ਼ੋਰ ਜਮਾਤਾਂ ਦੇ ਉੱਤੇ ਜ਼ੁਲਮ ਅਤੇ ਜ਼ਿਆਦਤੀਆਂ ਦੀ ਅਦਾਲਤ ਵਿੱਚ ਕੋਈ ਵਕਾਲਤ ਨਹੀਂ ਹੈ। ਦੇਸ਼ ਵਿਚ ਧਾਰਮਿਕ ਹਿੰਸਾ ਅਤੇ ਸੰਪਰਦਾਇਕ ਘਟਨਾਵਾਂ ਪ੍ਰਧਾਨ ਮੰਤਰੀ ਦੇ ਹੁੰਦੇ ਹੋਏ ਵੀ ਹੋ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mayawati says there is no any relation between bhim army and bsp