ਝਾਂਸੀ ਮੈਡੀਕਲ ਕਾਲਜ ਦੀ ਬਣ ਰਹੀ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਐਮਬੀਬੀਐਸ ਪਹਿਲੇ ਸਾਲ ਦੀ ਵਿਦਿਆਰਥਣ ਨੇ ਛਾਲ ਲਗਾਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਮਾਨਆ ਤਿਵਾੜੀ ਕਾਨਪੁਰ ਦੀ ਰਹਿਣ ਵਾਲੀ ਸੀ।
ਦੱਸਿਆ ਗਿਆ ਕਿ ਉਸਦੇ ਪਿਤਾ ਆਈਆਈਟੀ ਵਿਚ ਪ੍ਰੋਫੈਸਰ ਹਨ। ਪੁਲਿਸ ਮੌਕੇ ਉਤੇ ਪਹੁੰਚ ਗਈ ਹੈ। ਖੁਦਕੁਸ਼ੀ ਦਾ ਕਾਰਨ ਪ੍ਰੀਖਿਆ ਨੂੰ ਲੈ ਕੇ ਤਣਾਅ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।