ਅਗਲੀ ਕਹਾਣੀ

#Metoo Campaign:  ਬੀਸੀਸੀਆਈ ਸੀਈਓ ਰਾਹੁਲ `ਤੇ ਮਹਿਲਾ ਪੱਤਰਕਾਰ ਨੇ ਲਗਾਏ ਦੋਸ਼

 ਬੀਸੀਸੀਆਈ ਸੀਈਓ ਰਾਹੁਲ `ਤੇ ਮਹਿਲਾ ਪੱਤਰਕਾਰ ਨੇ ਲਗਾਏ ਦੋਸ਼

ਮਹਿਲਾਵਾਂ ਨਾਲ ਸ਼ੋਸ਼ਣ ਦੇ ਮਾਮਲਿਆਂ `ਚ ਸੋਸ਼ਲ ਮੀਡੀਆ `ਤੇ ਚਲ ਰਹੀ  '#Metoo'  ਮੁਹਿੰਮ ਦੀ ਅੱਗ ਹੁਣ ਫਿਲਮੀ ਦੁਨੀਆ ਅਤੇ ਪੱਤਰਕਾਰਤਾ ਤੋਂ ਅੱਗੇ ਨਿਕਲਕੇ ਕ੍ਰਿਕੇਟ ਦੇ ਗਲਿਆਰਿਆਂ ਤੱਕ ਪਹੁੰਚ ਗਈ। ਇਸ ਕੜੀ `ਚ ਭਾਰਤੀ ਕ੍ਰਿਕਟ ਜਗਤ ਤੋਂ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਦਾ ਨਾਮ ਆਇਆ ਹੈ। ਇਕ ਮਹਿਲਾ ਪੱਤਰਕਾਰ ਨੇ ਰਾਹੁਲ ਜੌਹਰੀ `ਤੇ ਉਸ ਨਾਲ ਅਨੁਚਿਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਇਸ ਮਹਿਲਾ ਪੱਤਰਕਾਰ ਨੇ ਆਪਣੀ ਪਹਿਚਾਣ ਉਜਾਗਰ ਨਹੀਂ ਕੀਤੀ। ਜਿ਼ਕਰਯੋਗ ਹੈ ਕਿ ਰਾਹੁਲ ਜੌਹਰੀ ਅਪ੍ਰੈਲ 2016 ਤੋਂ ਹੀ ਬੀਸੀਸੀਆਈ ਦੇ ਸੀਈਓ ਦੇ ਅਹੁਦੇ `ਤੇ ਕੰਮ ਕਰ ਰਹੇ ਹਨ।

 

ਮਹਿਲਾ ਪੱਤਰਕਾਰ ਨੂੰ ਨੌਕਰੀ ਦੇਣ ਦੇ ਬਦਲੇ ਕੁਝ ਚਾਹੁੰਦੇ ਸਨ ਰਾਹੁਲ ਜੌਹਰੀ


ਮਾਈਕਰੋ ਬਲੌਗ ਸਾਈਟ ਟਵੀਟਰ `ਤੇ “"ਸ਼ਕਦਕਤਵਗਜ਼ਅਸ਼ਰਕਵ”  ਨਾਮ ਦੇ ਹੈਂਡਲ ਤੋਂ ਈਮੇਲ ਦੀ ਸਕਰੀਨ ਸ਼ਾਟ ਕਰਦੇ ਹੋਏ ਉਕਤ ਮਹਿਲਾ ਵੱਲੋਂ ਬੀਸੀਸੀਆਈ ਸੀਈਓ ਰਾਹੁਲ ਜੌਹਰੀ `ਤੇ ਉਸਦਾ ਜਿਨਸੀ ਪ੍ਰੇਸ਼ਾਨੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਟਵੀਟਰ ਅਕਾਊਂਟ `ਤੇ ਜਿਸ ਈਮੇਲ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਗਿਆ ਹੈ ਉਸਨੂੰ ਜੌਹਰੀ ਵੱਲੋਂ ਮਹਿਲਾ ਪੱਤਰਕਾਰ ਨੂੰ ਭੇਜਿਆ ਹੋਇਆ ਦੱਸਿਆ ਗਿਆ ਹੈ।

 

ਮਹਿਲਾ ਨੇ ਜੌਹਰੀ `ਤੇ ਦੋਸ਼ ਲਗਾਇਆ ਹੈ, ਮੇਰੀ ਰਾਹੁਲ ਜੌਹਰੀ ਤੋਂ ਇਕ ਨੌਕਰੀ ਦੇ ਸਿਲਸਿਲੇ `ਚ ਮੁਲਾਕਾਤ ਹੋਈ ਸੀ। ਅਸੀਂ ਦੋਵੇਂ ਇਕ ਕਾਫੀ ਸ਼ਾਪ `ਚ ਮਿਲੇ ਸੀ ਅਤੇ ਉਦੋਂ ਰਾਹੁਲ ਜੌਹਰੀ ਨੇ ਨੌਕਰੀ ਦੇ ਬਦਲੇ ਮੇਰੇ ਤੋਂ ਕੁਝ ਚਾਹੁੰਦੇ ਸਨ।
  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Me Too Campaigns strikes Cricket an Women Journalist accused BCCI CEO Rahul Johri for Sexual Harassment