ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਦੇ ਲੰਦਨ ’ਚ ਹੋਣ ਦੀ ਖਬਰ ’ਤੇ ਭਾਰਤ ਸਰਕਾਰ ਦਾ ਬਿਆਨ

ਨੀਰਵ ਮੋਦੀ ਦੇ ਲੰਦਨ ’ਚ ਹੋਣ ਦੀ ਖਬਰ ’ਤੇ ਭਾਰਤ ਸਰਕਾਰ ਦਾ ਬਿਆਨ

ਪੀਐਨਬੀ ਨਾਲ ਕਰੀਬ 13,500 ਕਰੋੜ ਰੁਪਏ ਦੇ ਬੈਂਕ ਲੋਨ ਦੀ ਧੋਖਾਧੜੀ ਕੇਸ ਵਿਚ ਭੌਗੋੜਾ ਚਲ ਰਹੇ ਨੀਰਵ ਮੋਦੀ ਦੇ ਲੰਦਨ ਵਿਚ ਰਹਿਣ ਦੀ ਮੀਡੀਆ ਰਿਪੋਰਟ ਉਤੇ ਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਬ੍ਰਿਟੇਨ ਵਿਚ ਰਹਿ ਰਿਹਾ ਹੈ।

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੀਰਵ ਮੋਦੀ ਦੀ ਹਵਾਲਗੀ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਭਾਰਤ ਸਰਕਾਰ ਵੱਲੋਂ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ਅਜੇ ਉਨ੍ਹਾਂ (ਯੂਕੇ ਸਰਕਾਰ) ਦੇ ਵਿਚਾਰਧੀਨ ਹੈ।  

 

ਰਵੀਸ਼ ਕੁਮਾਰ ਨੇ ਕਿਹਾ ਕਿ ਨੀਰਵ ਮੋਦੀ ਦੇ ਵਾਪਸ ਲਿਆਉਣ ਲਈ ਜੋ ਕਦਮ ਚੁੱਕਣ ਦੀ ਜ਼ਰੂਰਤ ਹੋਵੇਗੀ ਉਹ ਚੁੱਕੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MEA spokesperson Raveesh Kumar says Government of India know Neerav Modi is in London