ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੰਗਿਆਂ ਕਾਰਨ ਕਾਰੀਗਰਾਂ ਨੇ ਛੱਡੀ ਦਿੱਲੀ, ਕਾਰੋਬਾਰ ਹੋਏ ਠੱਪ, ਅਰਬਾਂ ਦਾ ਨੁਕਸਾਨ

ਦੰਗਿਆਂ ਕਾਰਨ ਕਾਰੀਗਰਾਂ ਨੇ ਛੱਡੀ ਦਿੱਲੀ, ਕਾਰੋਬਾਰ ਹੋਏ ਠੱਪ, ਅਰਬਾਂ ਦਾ ਨੁਕਸਾਨ

ਉੱਤਰ–ਪੂਰਬੀ ਦਿੱਲੀ ’ਚ ਹੋਏ ਦੰਗਿਆਂ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿੱਚ ਕਾਰੋਬਾਰ ਜਿਵੇਂ ਠੱਪ ਹੋ ਕੇ ਰਹਿ ਗਿਆ ਹੈ। ਦੂਰ–ਦੁਰਾਡੇ ਦੇ ਪਿੰਡਾਂ ਤੋਂ ਦਿੱਲੀ ਪੁੱਜੇ ਕਾਰੀਗਰ ਇਨ੍ਹਾਂ ਦੰਗਿਆਂ ਕਾਰਨ ਆਪੋ–ਆਪਣੇ ਘਰਾਂ ਨੂੰ ਪਰਤ ਗਏ ਹਨ। ਸਾਰੇ ਕਾਰੋਬਾਰ ਜਿਵੇਂ ਲੀਹੋਂ ਲੱਥ ਗਏ ਹਨ ਅਤੇ ਕਰੋੜਾਂ–ਅਰਬਾਂ ਦਾ ਨੁਕਸਾਨ ਹੋ ਰਿਹਾ ਹੈ।

 

 

‘ਹਿੰਦੁਸਤਾਨ’ ਦੇ ਰਿਪੋਰਟਰਾਂ ਅਭਿਨਵ ਉਪਾਧਿਆਇ, ਅਭੇ ਚੌਰਸੀਆ ਤੇ ਲਲਿਤ ਕੌਸ਼ਿਕ ਮੁਤਾਬਕ ਸ਼ੇਰਪੁਰ, ਬਿਹਾਰੀਪੁਰ ਤੇ ਤੁਕਮੀਰਪੁਰ ’ਚ ਛੋਟੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇੱਥੇ ਵੱਡੇ ਪੱਧਰ ਉੱਤੇ ਮਸ਼ੀਨਾਂ ਰਾਹੀਂ ਕਢਾਈ ਅਤੇ ਜ਼ਰੀ ਦਾ ਕੰਮ ਹੁੰਦਾ ਹੈ ਪਰ ਦੰਗਿਆਂ ਨੇ ਇਹ ਕਾਰੋਬਾਰ ਠੱਪ ਕਰ ਕੇ ਰੱਖ ਦਿੱਤਾ ਹੈ।

 

 

ਚਾਰੇ ਪਾਸੇ ਬੰਦ ਪਈਆਂ ਦੁਕਾਨਾਂ ਆਪਣੀ ਕਹਾਣੀ ਖ਼ੁਦ ਬਿਆਨ ਕਰ ਰਹੀਆਂ ਹਨ। ਕਢਾਈ ਦਾ ਕੰਮ ਬੰਦ ਹੋਣ ਨਾਲ ਧਾਗਿਆਂ ਦੀਆਂ ਦੁਕਾਨਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਸ਼ੇਰਪੁਰ ਚੌਕ ਲਾਗੇ ਧਾਗੇ ਦੀ ਦੁਕਾਨ ’ਤੇ ਬੈਠੇ ਕੌਸ਼ਲ ਕਿਸ਼ੋਰ ਉਰਫ਼ ਕਾਲੂ ਭਾਈ ਨੇ ਦੱਸਿਆ ਕਿ ਪੰਜ ਦਿਨਾਂ ਬਾਅਦ ਦੁਕਾਨ ਖੋਲ੍ਹੀ ਸੀ ਪਰ ਕੋਈ ਗਾਹਕ ਹੀ ਨਹੀਂ ਹੈ। ਜਿ਼ਆਦਾਤਰ ਕਾਰੀਗਰ ਘਰਾਂ ਨੂੰ ਚਲੇ ਗਏ ਹਨ।

 

 

ਕਰਾਵਲ ਨਗਰ ਵਪਾਰ ਏਕਤਾ ਮੰਡਲ ਦੇ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਅਰੋੜਾ ਨੇ ਹਿੰਸਾ ਦੌਰਾਨ 200 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਪੰਜ ਕਿਲੋਮੀਟਰ ਦੇ ਇਲਾਕੇ ਵਿੱਚ ਮੁਸਤਫ਼ਾਬਾਦ ਤੇ ਕਰਾਵਲ ਨਗਰ ਵਿਧਾਨ ਸਭਾ ਦਾ ਇਲਾਕਾ ਹੈ; ਜਿਸ ਵਿੱਚ ਪ੍ਰਚੂਨ ਤੋਂ ਲੈ ਕੇ ਰੈਡੀਮੇਡ ਗਾਰਮੈਂਟਸ ਦੀਆਂ ਦੁਕਾਨਾਂ ਸ਼ਾਮਲ ਹਨ। ਕਈ ਦੁਕਾਨਾਂ ਸਾੜ ਦਿੱਤੀਆਂ ਗਈਆਂ ਸਨ ਤੇ ਕੁਝ ਲੁੱਟ ਲਈਆਂ ਗਈਆਂ ਸਨ।

 

 

ਚਾਂਦਬਾਗ਼ ’ਚ ਸੜਕ ਕੰਢੇ ਲਗਭਗ 45 ਦੁਕਾਨਾਂ ਤੇ ਮਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੁਝ ਦੁਕਾਨਾਂ ਤੇ ਮਕਾਨਾਂ ’ਚ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ। ਕੁਝ ਲੁੱਟੀਆਂ ਗਈਆਂ ਹਨ। ਇੰਝ ਹੀ ਭਜਨਪੁਰਾ ਬਾਜ਼ਾਰ ਦੰਗਿਆਂ ਦੇ ਬਾਅਦ ਤੋਂ ਬੰਦ ਪਿਆ ਹੈ। ਬਾਜ਼ਾਰ ’ਚ ਕੋਈ ਗਾਹਕ ਨਹੀਂ ਆ ਰਿਹਾ। ਇਸ ਇਲਾਕੇ ਦੀਆਂ 800 ਦੁਕਾਨਾਂ ਉੱਤੇ ਰੋਜ਼ਾਨਾ 50 ਤੋਂ 60 ਹਜ਼ਾਰ ਲੋਕ ਸਾਮਾਨ ਖ਼ਰੀਦਣ ਆਉਂਦੇ ਹਨ।

 

 

ਮੌਜਪੁਰ ਇਲਾਕੇ ’ਚ ਵੀ ਦੰਗਾਕਾਰੀਆਂ ਨੇ ਕਈ ਦੁਕਾਨਾਂ ਤੇ ਮਕਾਨਾਂ ਨੂੰ ਨਿਸ਼ਾਨਾ ਬਣਾਇਆ। ਹਾਰਡਵੇਅਰ ਤੇ ਬਿਲਡਿੰਗ ਸਮੱਗਰੀ ਦੇ ਦੁਕਾਨਦਾਰ ਰਾਜੇਸ਼ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ ਸੀ। ਪਰ ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅੱਗ ਉੱਤੇ ਕਾਬੂ ਪਾ ਲਿਆ ਸੀ ਤੇ ਸਾਰੀ ਦੁਕਾਨ ਸੜਨ ਤੋਂ ਬਚ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mechanics leave Delhi due to riots All Businesses closed