ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਸਪਤਾਲ ’ਚ 16 ਘੰਟਿਆਂ ਤਕ ਨਾ ਹੋ ਸਕਿਆ ਰੇਪ-ਪੀੜਤਾ ਦਾ ਮੈਡੀਕਲ

ਲੰਘੀ ਰਾਤ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਜਿਸ ਨਾਲ ਹਸਪਤਾਲ ਚ ਮਰੀਜ਼ਾਂ ਦੇ ਨਾਲ ਹੋ ਰਰੇ ਗੈਰਮਨੁੱਖੀ ਵਤੀਰੇ ਦਾ ਪਰਦਾਫਾਸ਼ ਹੋਇਆ। ਘਟਨਾ ਨਵਾਦਾ ਜ਼ਿਲ੍ਹੇ ਦੇ ਸੀਤਾਮੜੀ ਓਪੀ ਦੇ ਇਕ ਪਿੰਡ ਦੀ ਹੈ। ਮਾਮਲਾ ਇਕ ਬਲਾਤਕਾਰ ਪੀੜਤ ਨਾਬਾਲਿਗ ਬੱਚੀ ਦੇ ਮੈਡੀਕਲ ਜਾਂਚ ਕਰਾਉਣ ਦਾ ਹੈ।

 

ਬੱਚੀ ਤੇ ਉਸਦੀ ਮਾਂ ਸ਼ਾਮ ਤੋਂ ਲੈ ਕੇ ਸਵੇਰੇ ਤਕ ਹਸਪਤਾਲ ਦਾ ਚੱਕਰ ਕੱਟਦੇ ਰਹੇ ਪਰ ਹਸਪਤਾਲ ਦੀਆਂ ਮਹਿਲਾ ਡਾਕਟਰਨੀਆਂ ਇਕ ਦੂਜੇ ’ਤੇ ਮੈਡੀਕਲ ਜਾਂਚ ਟਾਲ਼ਦੀਆਂ ਰਹੀਆਂ। ਆਖਰਕਾਰ ਸੋਸ਼ਲ ਮੀਡੀਆ ਚ ਵਾਇਰਲ ਹੋ ਰਹੀ ਖ਼ਬਰਾਂ ’ਤੇ ਸਿਵਲ ਸਰਜਨ ਦੇ ਨੋਟਿਸ ਲੈਂਣ ਮਗਰੋਂ ਮਾਮਲਾ ਪਟਰੀ ਤੇ ਆਇਆ ਤੇ 16 ਘੰਟਿਆਂ ਮਗਰੋਂ ਹਸਪਤਾਲ ਚ ਪੀੜਤਾ ਦੀ ਮੈਡੀਕਲ ਜਾਂਚ ਸ਼ੁਰੂ ਕੀਤੀ ਜਾ ਸਕੀ।

 

ਦੱਸਣਯੋਗ ਹੈ ਕਿ ਗੁਆਂਢ ਦੇ 16 ਸਾਲਾ ਨੌਜਵਾਨ ਨੇ ਉਕਤ ਬੱਚੀ ਨਾਲ ਘਰ ਸੱਦ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਲੜਕੀ ਦੀ ਮਾਂ ਨੇ ਮਾਮਲਾ ਦਰਜ ਕਰਵਾਇਆ ਤਾਂ ਜਾ ਕਿ ਪੁਲਿਸ ਨੇ ਨੌਜਵਾਨ ਨੂੰ ਉਸਦੇ ਪਿੰਡ ਤੋਂ ਫੜ ਲਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Medical examination of rape victim not held till 16 hours in Bihars Sadar Hospital