ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਰੂਰਤ ਦੇ ਹਿਸਾਬ ਨਾਲ ਵਧਣਗੀਆਂ ਮੈਡੀਕਲ ਸੀਟਾਂ

ਜ਼ਰੂਰਤ ਦੇ ਹਿਸਾਬ ਨਾਲ ਵਧਣਗੀਆਂ ਮੈਡੀਕਲ ਸੀਟਾਂ

ਮੈਡੀਕਲ ਕਾਲਜ ਦਾ ਹਾਲ ਇੰਜਨੀਅਰਿੰਗ ਦੀ ਤਰ੍ਹਾਂ ਨਾ ਹੋਵੇ, ਇਸ ਤੋਂ ਬਚਣ ਲਈ ਮੈਡੀਕਲ ਕੌਂਸਲ ਆਫ ਇੰਡੀਆ ਨੇ ਇਕ ਅਧਿਐਨ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਦੇਸ਼ ਵਿਚ ਕਿੰਨੀਆਂ ਮੈਡੀਕਲ ਸੀਟਾਂ ਦੀ ਜ਼ਰੂਰਤ ਹੈ, ਤਾਂ ਕਿ ਐਨੀਆਂ ਸੀਟਾਂ ਹੋ ਜਾਣ ਦੇ ਬਾਅਦ ਨਵੇਂ ਮੈਡੀਕਲ ਕਾਲਜਾਂ ਅਤੇ ਸੀਟਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਰੋਕ ਦਿੱਤਾ ਜਾਵੇ।

 

ਐਮਸੀਆਈ ਦੇ ਇਕ ਉਚ ਸੂਤਰ ਨੇ ਕਿਹਾ ਕਿ ਬਿਨਾਂ ਕਿਸੇ ਯੋਜਨਾ ਦੇ ਇੰਜਨੀਅਰਿੰਗ ਕਾਲਜਾਂ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਖਾਮਿਆਜਾ ਸਾਨੂੰ ਭੁਗਤਣਾ ਪਵੇਗਾ। ਇੰਜਨੀਅਰਿੰਗ ਕਾਲਜਾਂ ਦੀਆਂ ਕਰੀਬ ਅੱਧੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਜੋ ਇੰਜਨੀਅਰਿੰਗ ਦੀ ਪੜ੍ਹਾਈ ਕਰਦੇ ਹਨ, ਉਨ੍ਹਾਂ ਵਿਚੋਂ ਅੱਧੀਆਂ ਨੂੰ ਨੌਕਰੀ ਨਹੀਂ ਮਿਲ ਰਹੀ।

 

ਇਸ ਵਿਚ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਦੇਸ਼ ਵਿਚ ਐਮਬੀਬੀਐਸ ਅਤੇ ਮੈਡੀਕਲ ਪੀਜੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਕਿੰਨੀਆਂ ਸੀਟਾਂ ਹੋਣੀਆਂ ਚਾਹੀਦੀਆਂ ਹਨ। ਇਹ ਅੰਕੜਾ ਸਾਡੇ ਕੋਲ ਆ ਜਾਣ ਬਾਅਦ ਅਸੀਂ ਉਦੋਂ ਤੱਕਹੀ ਨਵੇਂ ਮੈਡੀਕਲ ਕਾਲਜਾਂ ਅਤੇ ਨਵੀਆਂ ਸੀਟਾਂ ਨੂੰ ਮਨਜ਼਼ੂਰੀ ਦੇਵਾਂਗੇ, ਜਦੋਂ ਤੱਕ ਉਹ ਜ਼ਿਆਦਾ ਅੰਕੜਿਆਂ ਵਿਚ ਘੱਟ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Medical Seats Increase In MBBS Colleges According To Requirement