ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਡੀਕਲ ਵਿਦਿਆਰਥਣ ਦੀ ਲਾਪਰਵਾਹੀ ਨੇ ਲੈ ਲਈ ਜਾਨ, ਜ਼ਿੰਦਾ ਸੜ ਕੇ ਮੌਤ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਭੋਜਪੁਰਾ ਖੇਤਰ ਵਿੱਚ ਸਥਿਤ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਦੇ ਗਰਲਜ਼ ਪੀਜੀ ਹੋਸਟਲ ਵਿੱਚ ਅੱਧੀ ਰਾਤ ਮਗਰੋਂ ਲੱਗੀ ਅੱਗ ਲੱਗਣ ਕਾਰਨ ਐਮਬੀਬੀਐਸ ਇੰਟਰਨ ਦੀ ਇੱਕ ਵਿਦਿਆਰਥਣ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ ਜਦਕਿ ਇੱਕ ਹੋਰ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

 

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਰਾਜੇਸ਼ ਪਾਂਡੇ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 3 ਵਜੇ ਐਸਆਰਐਮਐਸ ਮੈਡੀਕਲ ਕਾਲਜ ਦੇ ਗਰਲਜ਼ ਪੀਜੀ ਹੋਸਟਲ ਦੇ ਇੱਕ ਕਮਰੇ ਵਿੱਚ ਅੱਗ ਲੱਗ ਗਈ ਇਸ ਘਟਨਾ ਐਮਬੀਬੀਐਸ ਦੀ ਇੰਟਰਨਲ ਵਿਦਿਆਰਥਣ ਸੁਕ੍ਰਿਤੀ ਸਿੰਘ ਉਰਫ ਕੀਰਤੀ ਸਿੰਘ ਦੀ ਮੌਕੇਤੇ ਹੀ ਮੌਤ ਹੋ ਗਈ ਜਦਕਿ ਰੀਤਿਕਾ ਨੂੰ ਗੰਭੀਰ ਹਾਲਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ

 

ਸੁਕ੍ਰਿਤੀ ਬਿਹਾਰ ਦੇ ਪਟਨਾ ਦੀ ਰਹਿਣ ਵਾਲੀ ਹੈ ਮੁੱਢਲੀ ਜਾਂਚ ਚ ਇਹ ਪਤਾ ਚਲਿਆ ਹੈ ਕਿ ਹੋਸਟਲ ਬਣੇ ਕਮਰੇ ਦੋਵੇਂ ਲੜਕੀਆਂ ਹੀਟਰ ਬਾਲ ਕੇ ਸੌਂ ਗਈਆਂ ਸਨ। ਬਲਦੇ ਹੋਈ ਹੀਟਰ ਉੱਤੇ ਕਿਸੇ ਤਰ੍ਹਾਂ ਇੱਕ ਚਾਦਰ ਡਿੱਗ ਪਈ ਜਿਸਨੇ ਅੱਗ ਫੜ੍ਹ ਲਈ ਤੇ ਸਿੱਟੇ ਵਜੋਂ ਹਾਦਸਾ ਵਾਪਰ ਗਿਆ ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ 'ਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਹੋਇਆ ਹੈ ਅੱਗ ਲੱਗਣ ਦੇ ਕਾਰਨਾਂ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ

 

ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਹਾਦਸੇ ਤੋਂ ਬਾਅਦ ਐਸਆਰਐਮਐਸ ਮੈਡੀਕਲ ਕਾਲਜ ਦੇ ਗਰਲਜ਼ ਹੋਸਟਲ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Medical student burnt alive in Bareilly