ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਪ੍ਰੋਫੈਸਰਾਂ 'ਤੇ ਜਿਨਸੀ ਸ਼ੋਸਣ ਦੇ ਦੋਸ਼ ਲਾਉਣ ਵਾਲੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਤਿਰੂਪਤੀ ਦੇ ਐਸ.ਵੀ. ਮੈਡੀਕਲ ਕਾਲਜ ਦੇ ਇੱਕ ਪੀ.ਜੀ. ਮੈਡੀਕਲ ਵਿਦਿਆਰਥੀ ਜਿਸ ਨੇ ਤਿੰਨ ਪ੍ਰੋਫੈਸਰਾਂ ਉੱਤੇ ਜਿਨਸੀ ਸੋਸ਼ਣ ਦਾ ਦੋਸ਼ ਲਾਇਆ ਸੀ ਨੇ ਖੁਦਕੁਸ਼ੀ ਕਰ ਲਈ ਹੈ।

 

30 ਸਾਲਾ ਪੀੜਤ ਨੂੰ ਮੰਗਲਵਾਰ ਨੂੰ ਆਪਣੇ ਫਲੈਟ ਵਿਚ ਰੱਸੇ 'ਤੇ ਲਟਕਿਆ ਪਾਇਆ ਗਿਆ।

 

ਅਪ੍ਰੈਲ ਵਿੱਚ ਉਸਨੇ ਲਿਖਤੀ ਰੂਪ ਵਿੱਚ ਰਾਜਪਾਲ ਈਐੱਸਐੱਲ ਨਰਸੀਮਹਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਵਿਭਾਗ ਦੇ ਤਿੰਨ ਪ੍ਰੋਫੈਸਰਾਂ ਦੁਆਰਾ ਜਿਨਸੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਕਾਲਜ ਪ੍ਰਬੰਧਨ ਨੇ ਜਾਂਚ ਕਰਵਾਉਣ ਲਈ ਮਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ।

 

ਇਸ ਤੋਂ ਬਾਅਦ ਵਿਦਿਆਰਥੀ ਉਸ ਸਮੇਂ ਜ਼ਿਆਦਾ ਪਰੇਸ਼ਾਨ ਹੋ ਗਈ ਜਦੋਂ ਉਹ ਪੋਸਟ-ਗ੍ਰੈਜੂਏਟ ਪ੍ਰੀਖਿਆ ਵਿਚ ਫ਼ੇਲ੍ਹ ਹੋ ਗਈ ਸੀ। ਉਸਨੇ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਸਨੂੰ ਜਾਣਬੁੱਝ ਕੇ ਫੇਲ੍ਹ ਕੀਤਾ ਗਿਆ ਕਿਉਂਕਿ ਉਸ ਨੇ ਪ੍ਰੋਫੈਸਰਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ।

 

ਪੀੜਤ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਹੈ ਕਿ ਜਾਂਚ ਕਮੇਟੀ ਨੇ ਠੀਕ ਸਮੇਂ 'ਤੇ ਆਪਣੀ ਰਿਪੋਰਟ ਨਹੀਂ ਸੌਂਪੀ ਅਤੇ ਤਿੰਨ ਪ੍ਰੋਫੈਸਰਾਂ ਨੇ ਮੀਡੀਆ ਨੂੰ ਕਿਹਾ ਹੈ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ।

 

ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰਾਂ ਦੇ ਰਵੱਈਏ ਕਾਰਨ ਉਸਨੂੰ ਮਾਨਸਿਕ ਪੀੜਾ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:medical student who had accused three professors of sexual harassment has committed suicide