ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਟਵੀਟ ਰਾਹੀਂ ਦੱਸਿਆ ਕਿ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਮਦਦ ਲਈ ਦੇਸ਼ ਦੇ ਦੂਰ–ਦੁਰਾਡੇ ਇਲਾਕਿਆਂ ਤੱਕ ਜ਼ਰੂਰੀ ਮੈਡੀਕਲ ਸਾਮਾਨ ਪਹੁੰਚਾਉਣ ਲਈ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਨੇ 218 ਲਾਈਫ਼ਲਾਈਨ ਉਡਾਣ ਫ਼ਲਾਈਟਸ ਆਪਰੇਟ ਕੀਤੀਆਂ ਹਨ। ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਨੇ ਟਵੀਟ ਕੀਤਾ ਕਿ ਅੱਜ ਤੱਕ ਲਾਈਫ਼ਲਾਈਨ ਉਡਾਣ ਫ਼ਲਾਈਟਸ ਰਾਹੀਂ ਲਗਭਗ 377.50 ਟਨ ਮਾਲ ਦੀ ਢੋਆ–ਢੋਆ ਕਰਦਿਆਂ 2,05,709 ਕਿਲੋਮੀਟਰ ਤੋਂ ਵੱਧ ਦੀ ਦੂਰੀ ਤਹਿ ਕੀਤੀ ਜਾ ਚੁੱਕੀ ਹੈ।
ਇਨ੍ਹਾਂ ’ਚੋਂ 132 ਉਡਾਣਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਵੱਲੋਂ ਆਪਰੇਟ ਕੀਤੀਆਂ ਗਈਆਂ ਹਨ। 12 ਅਪ੍ਰੈਲ, 2020 ਨੂੰ 4.27 ਟਨ ਮਾਲ ਦੀ ਢੋਆ–ਢੁਆਈ ਕੀਤੀ ਗਈ। ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲਾ ਅਤੇ ਹਵਾਬਾਜ਼ੀ ਉਦਯੋਗ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਭਾਰਤ ’ਚ ਅਤੇ ਵਿਦੇਸ਼ ’ਚ ਬਹੁਤ ਕਾਰਜਕੁਸ਼ਲ ਢੰਗ ਨਾਲ ਤੇ ਸਸਤੀਆਂ ਦਰਾਂ ’ਤੇ ਮੈਡੀਕਲ ਸਾਮਾਨ ਦੀ ਹਵਾਈ ਸਪਲਾਈ ਦੁਆਰਾ ਮਦਦ ਲਈ ਦ੍ਰਿੜ੍ਹ ਹੈ।
ਉੱਤਰ–ਪੂਰਬੀ ਖੇਤਰ, ਟਾਪੂ ਖੇਤਰਾਂ ਤੇ ਪਹਾੜੀ ਰਾਜਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਜ਼ਿਆਦਾਤਰ ਮਾਲ ਵਿੱਚ ਹਲਕੇ–ਵਜ਼ਨ ਦੇ ਪਰ ਵੱਧ ਥਾਂ ਘੇਰਨ ਵਾਲੇ ਉਤਪਾਦ ਜਿਵੇਂ ਮਾਸਕਸ, ਦਸਤਾਨੇ ਤੇ ਹੋਰ ਖਪਤਯੋਗ ਵਸਤਾਂ ਸ਼ਾਮਲ ਹਨ, ਜੋ ਹਵਾਈ ਜਹਾਜ਼ ਵਿੱਚ ਮੁਕਾਬਲਤਨ ਵੱਧ ਥਾਂ ਘੇਰਦੀਆਂ ਹਨ। ਯਾਤਰੀਆਂ ਦੀਆਂ ਸੀਟਾਂ ਵਾਲੇ ਖੇਤਰ ਅਤੇ ਓਵਰਹੈੱਡ ਕੈਬਿਨਜ਼ ਵਿੱਚ ਪੂਰੀਆਂ ਸਾਵਧਾਨੀਆਂ ਨਾਲ ਮਾਲ ਸਟੋਰ ਕਰਨ ਦੀ ਖਾਸ ਇਜਾਜ਼ਤ ਲਈ ਗਈ ਹੈ।
ਲਾਈਫ਼ਲਾਈਨ ਉਡਾਣ ਫ਼ਲਾਈਟਸ ਨਾਲ ਸਬੰਧਤ ਜਨਤਕ ਜਾਣਕਾਰੀ ਪੋਰਟਲ https://esahaj.gov.inlifeline_udan/public_info ਉੱਤੇ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ, ਤਾਂ ਜੋ ਵਿਭਿੰਨ ਸਬੰਧਿਤ ਧਿਰਾਂ ਵਿਚਾਲੇ ਤਾਲਮੇਲ ਬੇਰੋਕ ਬਣਿਆ ਰਹੇ।
ਘਰੇਲੂ ਮਾਲ–ਵਾਹਕ ਆਪਰੇਟਰਜ਼ ਸਪਾਈਸ ਜੈੱਟ, ਬਲੂ ਡਾਰਟ ਤੇ ਇੰਡੀਗੋ ਵਪਾਰਕ ਆਧਾਰ ਉੱਤੇ ਮਾਲ–ਵਾਹਕ ਉਡਾਣਾਂ ਆਪਰੇਟ ਕਰ ਰਹੀਆਂ ਹਨ। ਸਪਾਈਸ ਜੈੱਟ ਨੇ 24 ਮਾਰਚ ਤੋਂ 12 ਅਪ੍ਰੈਲ 2020 ਤੱਕ 300 ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 4,26,533 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 2478 ਟਨ ਵਜ਼ਨ ਦੀ ਢੋਆ–ਢੁਆਈ ਕੀਤੀ। ਇਨ੍ਹਾਂ ਵਿੱਚੋਂ 95 ਅੰਤਰਰਾਸ਼ਟਰੀ ਮਾਲ–ਵਾਹਕ ਉਡਾਣਾਂ ਸਨ। ਬਲੂ ਡਾਰਟ ਨੇ 25 ਮਾਰਚ ਤੋਂ 12 ਅਪ੍ਰੈਲ, 2020 ਤੱਕ 94 ਘਰੇਲੂ ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 92,075 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1479 ਟਨ ਮਾਲ ਦੀ ਢੋਆ–ਢੁਆਈ ਕੀਤੀ। ਇੰਡੀਗੋ ਨੇ 3–12 ਅਪ੍ਰੈਲ 2020 ਦੌਰਾਨ 25 ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 21,906 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 21.77 ਟਨ ਮਾਲ ਦੀ ਢੋਆ–ਢੁਆਈ ਕੀਤੀ। ਇਸ ਵਿੱਚ ਸਰਕਾਰ ਲਈ ਮੁਫ਼ਤ ਲਿਜਾਂਦੀਆਂ ਗਈਆਂ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ।
ਸਪਾਈਸ–ਜੈੱਟ ਵੱਲੋਂ ਘਰੇਲੂ ਕਾਰਗੋ
ਮਿਤੀ |
ਉਡਾਣਾਂ ਦੀ ਗਿਣਤੀ |
ਵਜ਼ਨ ਟਨਾਂ ’ਚ |
ਕਿਲੋਮੀਟਰ |
12-04-2020 |
6 |
68.21 |
6,943 |
ਸਪਾਈਸ–ਜੈੱਟ ਵੱਲੋਂ ਅੰਤਰਰਾਸ਼ਟਰੀ ਕਾਰਗੋ
ਮਿਤੀ |
ਉਡਾਣਾਂ ਦੀ ਗਿਣਤੀ |
ਵਜ਼ਨ ਟਨਾਂ ’ਚ |
ਕਿਲੋਮੀਟਰ |
12-04-2020 |
8 |
75.23 |
18,300 |
ਕੌਮਾਂਤਰੀ ਖੇਤਰ: ਇੱਕ ਹਵਾਈ–ਪੁਲ 4 ਅਪ੍ਰੈਲ 2020 ਤੋਂ ਫ਼ਾਰਮਾਸਿਊਟੀਕਲਜ਼, ਮੈਡੀਕਲ ਉਪਕਰਣਾਂ ਅਤੇ ਕੋਵਿਡ–19 ਰਾਹਤ ਸਮੱਗਰੀ ਦੀ ਢੋਆ–ਢੁਆਈ ਲਈ ਸਥਾਪਤ ਕੀਤਾ ਗਿਆ ਹੈ। ਦੱਖਣੀ ਏਸ਼ੀਆ ’ਚ ਏਅਰ ਇੰਡੀਆ ਨੇ 7 ਅਪ੍ਰੈਲ 2020 ਨੂੰ 8 ਟਨ ਅਤੇ 8 ਅਪ੍ਰੈਲ 2020 ਨੂੰ ਕੋਲੰਬੋ ਲਈ 4 ਟਨ ਸਪਲਾਈਜ਼ ਦੀ ਢੋਆ–ਢੁਆਈ ਕੀਤੀ। ਏਅਰ ਇੰਡੀਆ ਅਹਿਮ ਮੈਡੀਕਲ ਸਪਲਾਈ ਦਾ ਟ੍ਰਾਂਸਫ਼ਰ ਹੋਰ ਦੇਸ਼ਾਂ ਵਿੱਚ ਜ਼ਰੂਰਤ ਅਨੁਸਾਰ ਅਨੁਸੂਚਿਤ ਮਾਲ–ਵਾਹਕ ਉਡਾਣਾਂ ਰਾਹੀਂ ਕਰੇਗੀ।
ਮੈਡੀਕਲ ਕਾਰਗੋ ਦੀ ਮਿਤੀ–ਕ੍ਰਮ ਅਨੁਸਾਰ ਲਿਆਂਦੀ ਮਾਤਰਾ ਨਿਮਨਲਿਖਤ ਅਨੁਸਾਰ ਹੈ:
ਲੜੀ ਨੰਬਰ |
ਮਿਤੀ |
ਇਸ ਸ਼ਹਿਰ ਤੋਂ |
ਮਾਤਰਾ (ਟਨਾਂ ’ਚ) |
1 |
04.4.2020 |
ਸ਼ੰਘਾਈ |
21 |
2 |
07.4.2020 |
ਹਾਂਗ ਕਾਂਗ |
6 |
3 |
09.4.2020 |
ਸ਼ੰਘਾਈ |
22 |
4 |
10.4.2020 |
ਸ਼ੰਘਾਈ |
18 |
5 |
11.4.2020 |
ਸ਼ੰਘਾਈ |
18 |
6 |
12.4.2020 |
ਸ਼ੰਘਾਈ |
24 |
|
|
|
|
|
|
ਕੁੱਲ ਜੋੜ |
109 |
ਸਾਰੇ ਪੜਾਵਾਂ ’ਤੇ ਮਾਲ ਦੀ ਹੈਂਡਲਿੰਗ ਪੂਰੇ ਸੁਰੱਖਿਆ ਕਦਮਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਜਾਂਦੀ ਹੈ।