ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਬਲਾਤਕਾਰ–ਕਤਲ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੇਵੇਗਾ ਮੇਰਠ ਦਾ ਪਵਨ ਜੱਲਾਦ

ਦਿੱਲੀ ਬਲਾਤਕਾਰ–ਕਤਲ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੇਵੇਗਾ ਮੇਰਠ ਦਾ ਪਵਨ ਜੱਲਾਦ

ਸਾਲ 2012 ਦੇ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਮਾਮਲੇ (ਇਸ ਨੂੰ ਨਿਰਭਯਾ ਕਾਂਡ ਵਜੋਂ ਵੀ ਚੇਤੇ ਕੀਤਾ ਜਾਂਦਾ ਹੈ) ’ਚ ਤਿਹਾੜ ਜੇਲ੍ਹ ’ਚ ਬੰਦ ਚਾਰੇ ਮੁਲਜ਼ਮਾਂ ਨੂੰ 16 ਦਸੰਬਰ ਤੋਂ ਬਾਅਦ ਫਾਂਸੀ ਦਿੱਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਨ੍ਹਾਂ ਚਾਰ ਮੁਲਜ਼ਮਾਂ ਨੂੰ ਫਾਹੇ ’ਤੇ ਟੰਗਣ ਲਈ ਮੇਰਠ ਦੇ ਜੱਲਾਦ ਪਵਨ ਕੋਲ ਫ਼ੋਨ ਵੀ ਆ ਗਿਆ ਹੈ। ਉੱਧਰ ਜੇਲ੍ਹ ਦੇ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਵੀ ਤਿਹਾੜ ਜੇਲ੍ਹ ਦੀ ਚਿੱਠੀ ਮਿਲਣ ਦੀ ਪੁਸ਼ਟੀ ਕੀਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਉੱਤਰ ਪ੍ਰਦੇਸ਼ ’ਚ ਸਿਰਫ਼ ਦੋ ਜੱਲਾਦ ਹਨ। ਲਖਨਊ ਦੇ ਜੱਲਾਦ ਇਲਿਆਸ ਦੀ ਤਬੀਅਤ ਖ਼ਰਾਬ ਹੈ।

 

 

ਚੇਤੇ ਰਹੇ ਕਿ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਰੱਖੇ ਗਏ ਦਸੰਬਰ 2012 ਦੇ ਸਮੂਹਕ ਬਲਾਤਕਾਰ–ਕਤਲ ਕਾਂਡ ਦੇ ਇੱਕ ਦੋਸ਼ੀ ਨੂੰ ਤਿਹਾੜ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਡਾਇਰੈਕਟਰ ਜਨਰਲ (ਜੇਲ੍ਹ) ਸੰਦੀਪ ਗੋਇਲ ਨੇ ਦੱਸਿਆ ਕਿ ਮੰਡੋਲੀ ਜੇਲ੍ਹ ’ਚ ਰੱਖੇ ਗਏ ਪਵਨ ਕੁਮਾਰ ਗੁਪਤਾ ਨੂੰ ਕੱਲ੍ਹ ਹੀ ਤਿਹਾੜ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਹੈ।

 

 

ਇੱਕ ਹੋਰ ਜੇਲ ਅਧਿਕਾਰੀ ਨੇ ਦੱਸਿਆ ਕਿ ਗੁਪਤਾ ਤਿਹਾੜ ਦੀ ਜੇਲ੍ਹ ਨੰਬਰ 2 ’ਚ ਹੈ, ਜਿੱਥੇ ਇਸ ਕਾਂਡ ਦੇ ਹੋਰ ਦੋਸ਼ੀਆਂ ਮੁਕੇਸ਼ ਸਿੰਘ ਤੇ ਅਕਸ਼ੇ ਨੂੰ ਵੀ ਰੱਖਿਆ ਗਿਆ ਹੈ। ਚੌਥਾ ਦੋਸ਼ੀ ਵਿਨੇ ਸ਼ਰਮਾ ਤਿਹਾੜ ਦੀ ਜੇਲ੍ਹ ਨੰਬਰ ਚਾਰ ਵਿੱਚ ਹੈ।

 

 

ਨਿਰਭਯਾ 23 ਸਾਲਾ ਉਸ ਫ਼ਿਜ਼ੀਓਥੈਰਾਪੀ ਇੰਟਰਨ ਦਾ ਕਾਲਪਨਿਕ ਨਾਮ ਹੈ, ਜਿਸ ਨਾਲ 16 ਦਸੰਬਰ, 2012 ਨੂੰ ਦੱਖਣੀ ਦਿੱਲੀ ’ਚ ਚੱਲਦੀ ਬੱਸ ਵਿੱਚ ਡਰਾਇਵਰ ਸਮੇਤ ਛੇ ਜਣਿਆਂ ਨੇ ਸਮੂਹ ਬਲਾਤਕਾਰ ਕੀਤਾ ਸੀ ਤੇ ਉਸ ਉੱਤੇ ਵਹਿਸ਼ੀਆਨਾ ਹਮਲਾ ਕੀਤਾ ਸੀ। ਇਸੇ ਕਾਰਨ ਉਸ ਦੀ ਬਾਅਦ ’ਚ ਮੌਤ ਹੋ ਗਈ ਸੀ।

 

 

ਇਸ ਮਾਮਲੇ ’ਚ ਇੱਕ ਨਾਬਾਲਗ਼ ਸਣੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਮੁਲਜ਼ਮ ਰਾਮ ਸਿੰਘ ਨੇ ਪੁਲਿਸ ਹਿਰਾਸਤ ’ਚ ਖ਼ੁਦਕੁਸ਼ੀ ਕਰ ਲਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Meerut s Executioner Pawan to hang four accused of Delhi Gang Rape-Murder Case