ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਦੇ ਦੋਸ਼ੀਆਂ ਨੂੰ ਮੇਰਠ ਦਾ ਪਵਨ ਜੱਲਾਦ ਦੇਵੇਗਾ ਫਾਂਸੀ

ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਵੇਗੀ। ਦੋਸ਼ੀਆਂ ਨੂੰ ਫਾਂਸੀ ਉੱਤੇ ਲਟਕਾਉਣ ਲਈ ਪਵਨ ਜੱਲਾਦ ਨੂੰ ਪਹਿਲੇ ਹੀ ਸੂਚਿਤ ਕਰ ਦਿੱਤਾ ਗਿਆ ਹੈ। 

 

ਦਸੰਬਰ ਮਹੀਨੇ ਵਿੱਚ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਪੁਸ਼ਟੀ ਕੀਤੀ ਕਿ ਤਿਹਾੜ ਨੂੰ ਪਵਨ ਜੱਲਾਦ ਦੇ ਬਾਰੇ ਵਿੱਚ ਚਿੱਠੀ ਮਿਲਣ ਦੀ ਪੁਸ਼ਟੀ ਕੀਤੀ ਸੀ। ਦੱਸਣਯੋਗ ਹੈ ਕਿ  ਉੱਤਰ ਪ੍ਰਦੇਸ਼ ਵਿੱਚ ਸਿਰਫ ਦੋ ਜੱਲਾਦ ਹਨ, ਪਹਿਲਾ ਮੇਰਠ ਦਾ ਪਵਨ ਅਤੇ ਦੂਜਾ ਲਖਨਊ ਦਾ ਇਲਿਯਾਸ ਜੱਲਾਦ।
 

ਦੱਸਣਯੋਗ ਹੈ ਕਿ ਨਿਰਭਯਾ ਸਮੂਹਿਰ ਬਲਾਤਕਾਰ ਕਤਲ ਮਾਮਲੇ ਵਿੱਚ ਅੱਜ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਵਿਰੁਧ ਡੈੱਥ ਵਾਰੰਟ ਜਾਰੀ ਕੀਤਾ ਹੈ। ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਵੇਗੀ।
 

 

ਦਾਦਾ ਨੇ ਦਿੱਤੀ ਸੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ

ਪਵਨ ਜੱਲਾਦ ਮੇਰਠ ਵਿੱਚ ਰਹਿੰਦਾ ਹੈ। ਪਹਿਲਾਂ ਉਸ ਦੇ ਪਿਤਾ ਮਾਮੂ ਸਿੰਘ, ਦਾਦਾ ਕੱਲੂ ਸਿੰਘ ਅਤੇ ਪੜ੍ਹਦਾਦਾ ਲਕਸ਼ਮਣ ਸਿੰਘ ਫਾਂਸੀ ਦਿੰਦੇ ਸਨ। ਪਵਨ ਦੇਸ਼ ਦਾ ਇਕਲੌਤਾ ਜਿਹਾ ਜੱਲਾਦ ਹੈ ਜੋ ਆਪਣੇ ਪੁਰਖਿਆਂ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਹੈ। ਕੱਲੂ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਸੀ।


7 ਦਿਨ ਪਹਿਲਾਂ ਸਜ਼ਾ ਦੀ ਤਾਰੀਕ ਤੋਂ ਫਾਂਸੀ ਦਾ ਫੰਦਾ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਇਸ ਉੱਤੇ ਕਈ ਵਾਰ ਟਰਾਇਲ ਕੀਤਾ ਜਾਂਦਾ ਹੈ।


-10 ਫਾਂਸੀ ਦੇ ਫੰਦੇ ਬਕਸਰ ਦੇ ਸੈਂਟਰਲ ਜੇਲ੍ਹ ਤੋਂ ਤਿਹਾੜ ਵਿੱਚ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਮੰਗਾਏ ਗਏ ਹਨ।
                                      
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Meerut s hangman Pawan jallad will hang Nirbhaya s criminals