ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਤਿਹਾਸਕ ਮੇਘਦੂਤ ਆਪਰੇਸ਼ਨ ਦੇ ਕਮਾਂਡਰ ਲੈ. ਜਨ. ਪ੍ਰੇਮ ਨਾਥ ਹੂਨ ਦਾ ਦੇਹਾਂਤ

ਇਤਿਹਾਸਕ ਮੇਘਦੂਤ ਆਪਰੇਸ਼ਨ ਦੇ ਕਮਾਂਡਰ ਲੈ. ਜਨ. ਪ੍ਰੇਮ ਨਾਥ ਹੂਨ ਦਾ ਦੇਹਾਂਤ

ਭਾਰਤੀ ਥਲ ਸੈਨਾ ਦੀ ਪੱਛਮੀ ਕਮਾਂਡ ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਪ੍ਰੇਮ ਨਾਥ ਹੂਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਸੋਮਵਾਰ ਸ਼ਾਮੀਂ ਪੰਚਕੂਲਾ ਵਿਖੇ ਆਖ਼ਰੀ ਸਾਹ ਲਿਆ। ਉਹ 90 ਸਾਲਾਂ ਦੇ ਸਨ। ਉਹ 1987 ’ਚ ਪੱਛਮੀ ਕਮਾਂਡ ਦੇ ਮੁਖੀ ਰਹੇ ਸਨ। ਉਨ੍ਹਾਂ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਫ਼ੌਜ ਵਿੱਚ ਦੇਸ਼ ਦੀ ਸੇਵਾ ਕੀਤੀ।

 

 

ਜਨਰਲ ਹੂਨ ਦੇ ਪੁੱਤਰ ਰੌਨੀ ਹੂਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਸੋਮਵਾਰ ਸ਼ਾਮੀਂ 6:30 ਵਜੇ ਬ੍ਰੇਨ–ਹੈਮਰੇਜ ਕਾਰਨ ਹੋਇਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੰਗਲਵਾਰ ਸ਼ਾਮੀਂ 3:30 ਵਜੇ ਚੰਡੀਗੜ੍ਹ ਦੇ ਸੈਕਟਰ 25 ਸਥਿਤ ਬਿਜਲਈ ਸ਼ਮਸ਼ਾਨਘਾਟ ’ਚ ਕਰ ਦਿੱਤਾ ਗਿਆ।

 

 

ਲੈ. ਜਨ. ਹੂਨ 1949 ’ਚ ਸਿੱਖ ਰੈਜਿਮੈਂਟ ’ਚ ਭਰਤੀ ਹੋਏ ਸਨ। ਉਨ੍ਹਾਂ 1984 ’ਚ ਸਿਆਚਿੰਨ ਗਲੇਸ਼ੀਅਰ ਉੱਤੇ ਕਬਜ਼ਾ ਕਰਨ ਲਈ ‘ਆਪਰੇਸ਼ਨ ਮੇਘਦੂਤ’ ਦੀ ਅਗਵਾਈ ਕੀਤੀ ਸੀ। ਤਦ ਜਨਰਲ ਹੂਨ ਸ੍ਰੀਨਗਰ ਸਥਿਤ 15 ਕੋਰ ਦੇ ਕਕਮਾਂਡਰ ਹੁੰਦੇ ਸਨ।

 

 

ਸਰਹੱਦਾਂ ਉੱਤੇ ਤਾਇਨਾਤ ਜਵਾਨ ਵਜੋਂ ਉਨ੍ਹਾਂ 1962 ’ਚ ਚੀਨ ਤੇ 1965 ’ਚ ਪਾਕਿਸਤਾਨ ਨਾਲ ਜੰਗ ਦੌਰਾਨ ਸਰਹੱਦਾਂ ਦੀ ਰਾਖੀ ਕੀਤੀ ਸੀ। ਉਹ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ ਵੀ ਰਹੇ।

 

 

ਪੱਛਮੀ ਕਮਾਂਡ ਦੇ ਸਾਬਕਾ ਮੁਖੀ ਲੈ. ਜਨਰਲ (ਸੇਵਾ–ਮੁਕਤ) ਕੇ.ਜੇ. ਸਿੰਘ ਇੱਕ ਪ੍ਰਤੀਬੱਧ ਫ਼ੌਜੀ ਜਰਨੈਲ ਸਨ ਤੇ ਉਹ ਆਖ਼ਰੀ ਦਮ ਤੱਕ ਦੇਸ਼ ਦੀ ਸੇਵਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਅਸੀਂ ਨੌਜਵਾਨ ਪੀੜ੍ਹੀ ਦੇ ਜਵਾਨਾਂ ਦੇ ਆਦਰਸ਼ ਨੂੰ ਗੁਆ ਦਿੱਤਾ ਹੈ।

 

 

ਜਨਰਲ ਕੇ.ਜੇ. ਸਿੰਘ ਨੇ ਦੱਸਿਆ ਕਿ ਲੈ. ਜਨਰਲ ਹੂਨ ਹਾਲੇ ਵੀ ਕੁਝ ਗ਼ੈਰ–ਸਰਕਾਰੀ ਜੱਥੇਬੰਦੀਆਂ ’ਚ ਸਰਗਰਮ ਸਨ ਤੇ ਰਾਸ਼ਟਰੀ ਅਖੰਡਤਾ ਤੇ ਏਕਤਾ ਲਈ ਕੰਮ ਕਰਦੇ ਸਨ।

 

 

15 ਕੋਰ ਦੇ ਸਾਬਕਾ ਕਮਾਂਡਰ ਲੈ. ਜਨਰਲ (ਸੇਵਾ–ਮੁਕਤ) ਜੇਐੰਸ ਢਿਲੋਂ ਨੇ ਵੀ ਲੈ. ਜਨ. ਹੂਨ ਨੂੰ ਇੱਕ ਬਹੁਤ ਵਧੀਆ ਫ਼ੌਜੀ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਹੂਨ ਹੁਰਾਂ ਨੂੰ ਹਰ ਚੀਜ਼ ਤੇ ਮਾਮਲੇ ਨਾਲ ਨਿਪਟਣਾ ਆਉਂਦਾ ਸੀ; ਇਸੇ ਲਈ ਉਨ੍ਹਾਂ ਦੀ ਯੋਗ ਅਗਵਾਈ ’ਚ ਕੋਈ ਵੀ ਨੁਕਸ ਨਹੀਂ ਕੱਢ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Meghdoot Operation Commander L Gen Prem Nath Hun no more