ਪੀਡੀਪੀ ਦੇ ਸੀਨੀਅਰ ਨੇਤਾ ਮੁਜ਼ੱਫਰ ਹੁਸੈਨ ਬੇਗ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਧਾਰਾ 370 ਹਟਾ ਦਿੱਤੀ ਗਈ ਤਾਂ ਜੰਮੂ ਕਸ਼ਮੀਰ ਵਿੱਚ ਤਿਰੰਗਾ ਕੋਈ ਨਹੀਂ ਚੁੱਕੇਗਾ। ਉਨ੍ਹਾਂ ਨੇ ਇਸ ਬਿਆਨ ਨੂੰ ਧਾਰਾ 370 ਨੂੰ ਹਟਾਉਣ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਬਦੀਲ ਕਰਨ ਲਈ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਨੇ ਵੀਰਵਾਰ ਦੁਪਹਿਰ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੇ (ਮਹਿਬੂਬਾ ਮੁਫਤੀ) ਨੇ ਇਹ ਟਿੱਪਣੀ ਕੀਤੀ ਸੀ, ਮੈਂ ਉਥੇ ਨਹੀਂ ਸੀ। ਪਰ ਉਸ ਦੀਆਂ ਟਿੱਪਣੀਆਂ ਭੜਕਾਊ ਸਨ ਜਿਸ ਕਾਰਨ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਪੀਡੀਪੀ ਦੇ ਇਕ ਸੀਨੀਅਰ ਨੇਤਾ ਨੇ ਧਾਰਾ 370 ਤੋਂ ਬਾਅਦ ਪਹਿਲੀ ਵਾਰ ਮੀਡੀਆ ਨੂੰ ਸੰਬੋਧਨ ਕੀਤਾ, ਜੋ ਪਿਛਲੇ ਸਾਲ 5 ਅਗਸਤ ਨੂੰ ਰੱਦ ਕਰ ਦਿੱਤਾ ਗਿਆ ਸੀ।
Muzaffar Hussain Baig, PDP, on Mehbooba Mufti's earlier statement that 'no one will hold tricolour in J&K if Art 370 is tampered with': Statements like that resulted in downgrading J&K from state to Union Territory. That did not help us. That should not have been made. pic.twitter.com/bWCLOAWZEs
— ANI (@ANI) January 9, 2020
ਉਨ੍ਹਾਂ ਨੇ ਮਹਿਬੂਬਾ ਮੁਫਤੀ ਦੇ ਬਿਆਨ ਬਾਰੇ ਕਿਹਾ ਕਿ ਕੋਈ ਵੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਡਰਾ ਨਹੀਂ ਸਕਦਾ। ਬੇਗ ਉਹ ਨੇਤਾ ਵੀ ਹਨ ਜੋ ਧਾਰਾ 370 ਨੂੰ ਹਟਾਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਤਿੰਨ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ, ਉਸ ਦੇ ਬੇਟੇ ਉਮਰ ਅਬਦੁੱਲਾ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਨਜ਼ਰਬੰਦੀ 'ਤੇ ਅਫਸੋਸ ਪ੍ਰਗਟਾਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤੀ ਸੰਵਿਧਾਨ ਤਹਿਤ ਸਹੁੰ ਚੁੱਕੀ ਹੈ ਅਤੇ ਫਾਰੂਕ ਅਬਦੁੱਲਾ ਤਾਂ ਭਾਰਤ ਮਾਤਾ ਦੀ ਜੈ ਬੋਲਣ ਆਏ ਹਨ। ਇਹ ਆਗੂ ਅਤੇ ਸਾਬਕਾ ਵਿਧਾਇਕ ਸੰਵਿਧਾਨ ਦੀ ਸਹੁੰ ਚੁੱਕਦੇ ਰਹੇ ਹਨ। ਉਹ ਹੁਰੀਅਤ ਵਿਰੁੱਧ ਖੜੇ ਹੋਏ ਹਨ ਅਤੇ ਅੱਤਵਾਦੀਆਂ ਨਾਲ ਲੜੇ ਹਨ। ਅਸੀਂ ਆਪਣੇ ਰਿਸ਼ਤੇਦਾਰ ਨੂੰ ਗੁਆ ਦਿੱਤਾ। ਹੁਣ ਇਨ੍ਹਾਂ ਸਾਰਿਆਂ ਨੂੰ 4 ਅਗਸਤ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਬੇਗ ਨੇ ਕਿਹਾ ਕਿ ਜਦੋਂ ਫਾਰੂਕ ਅਬਦੁੱਲਾ ਦੇ ਇੱਕ ਦੋਸਤ ਨੇ ਧਾਰਾ 107 (ਉਸ ਵੇਲੇ ਆਰਪੀਸੀ, ਹੁਣ ਆਈਪੀਸੀ) ਦੇ ਤਹਿਤ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਨੂੰ ਹਿਰਾਸਤ ਵਿੱਚ ਲੈਣ ਉੱਤੇ ਸਵਾਲ ਚੱਕਿਆ ਤਾਂ ਸਰਕਾਰ ਨੇ ਪੀਐਸਏ ਲਗਾ ਦਿੱਤਾ।