ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਐਡਵਾਇਜ਼ਰੀ ਕਾਰਨ ਡਰ ਦਾ ਮਾਹੌਲ: ਮਹਿਬੂਬਾ ਮੁਫਤੀ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਆਗੂ ਮਹਿਬੂਬਾ ਮੁਫਤੀ ਨੇ ਅੱਜ ਦੇਰ ਰਾਤ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਜਾਰੀ ਐਡਵਾਇਜ਼ਰੀ ਕਾਰਨ ਘਾਟੀ ਚ ਡਰ ਅਤੇ ਗੜਬੜੀ ਦਾ ਮਾਹੌਲ ਪੈਦਾ ਹੋ ਗਿਆ ਹੈ।

 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕ਼ਸਮੀਰ ਦੇ ਲੋਕਾਂ ਦਾ ਦਿਲ ਜਿੱਤਣ ਦੀ ਗੱਲ ਕਰਦੇ ਹਨ। ਇਸ ਦੇ ਬਾਅਦ ਇਹ ਅਫਵਾਹਾਂ ਕਿਉਂ ਫੈਲਾਈ ਜਾ ਰਹੀ ਹਨ। ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਵਾਪਸ ਸੱਦਿਆ ਜਾ ਰਿਹਾ ਹੈ ਪਰ ਸਰਕਾਰ ਇਹ ਨਹੀਂ ਸੋਚ ਰਹੀ ਕਿ ਕਸ਼ਮੀਰ, ਜੰਮੂ ਅਤੇ ਲੱਦਾਖ ਦੇ ਲੋਕ ਕਿਥੇ ਜਾਣਗੇ।

 

ਮੁਫਤੀ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਘਾਟੀ ਚ ਡਰ ਦਾ ਮਾਹੌਲ ਹੈ। ਮੈਂ ਕਸ਼ਮੀਰ ਚ ਇੰਨੀ ਗੜਬੜੀ ਕਦੇ ਨਹੀਂ ਦੇਖੀ। ਦੂਜੇ ਪਾਸੇ ਗਵਰਨਰ ਕਹਿੰਦੇ ਹਨ ਕਿ ਇਥੇ ਹਾਲਾਤ ਸਾਧਾਰਨ ਹਨ। ਨਾਲ ਹੀ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mehbooba said on Advisory in Kashmir there is an atmosphere of fear in the valley