ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਰੌਲੀ ਕਤਲ ਕਾਂਡ : ਅਧਿਆਪਕ ਬੋਲਿਆ ਬੱਚਾ ਰੋਣ ਲੱਗਿਆ ਤਾਂ ਮਾਰ ਦਿੱਤਾ …

ਮਹਿਰੌਲੀ ਕਤਲ ਕਾਂਡ : ਅਧਿਆਪਕ ਬੋਲਿਆ ਬੱਚਾ ਰੋਣ ਲੱਗਿਆ ਤਾਂ ਮਾਰ ਦਿੱਤਾ …

ਦਿੱਲੀ ਦੇ ਮਹਿਰੌਲੀ ਕਤਲ ਕਾਂਡ ਵਿਚ ਦੋਸ਼ੀ ਅਧਿਆਪਕ ਉਪੇਂਦਰ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਿਹਾ ਸੀ। ਉਸ ਸਮੇਂ ਉਸਦਾ ਛੋਟਾ ਬੇਟਾ ਉਠ ਗਿਆ ਅਤੇ ਰੋਣ ਲੱਗਿਆ। ਪਰ ਉਸਦਾ ਕਤਲ ਕਰਨਾ ਸੀ, ਇਸ ਲਈ ਉਸਨੇ ਉਸਦਾ ਗਲਾ ਵੱਢ ਦਿੱਤਾ। ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਸਭ ਨੂੰ ਮਾਰਨ ਦੇ ਬਾਅਦ ਹੁਣ ਸਿਰਫ ਮੈਂ ਬਚਿਆ ਹਾਂ ਛੇਤੀ ਹੀ ਮੈਂ ਵੀ ਮਰ ਜਾਵਾਂਗਾ। ਉਸਨੇ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਉਸਦੇ ਪਰਿਵਾਰ ਨਾਲ ਹੋਈਆਂ ਘਟਨਾਵਾਂ ਕਾਰਨ ਪ੍ਰੇਸ਼ਾਨ ਹੋ ਗਿਆ ਸੀ। ਇਸ ਲਈ ਉਸ ਨੂੰ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਸਾਜਿਸ਼ ਰਚੀ। ਪੁਲਿਸ ਨੇ ਉਪੇਂਦਰ ਨੂੰ ਜੇਲ੍ਹ ਭੇਜ ਦਿੱਤਾ ਹੈ। ਜੇਲ੍ਹ ਵਿਚ ਉਸ ਨੂੰ ਵਿਸ਼ੇਸ਼ ਸੁਰੱਖਿਆ ਵਿਚ ਰੱਖਿਆ ਗਿਆ ਹੈ।

 

ਦੋਸ਼ੀ ਨੇ ਦੱਸਿਆ ਕਿ ਉਸਦੀ ਪਤਨੀ ਅਰਚਨਾ ਦੀ ਡਿਲੀਵਰੀ ਦੌਰਾਨ ਜ਼ਿਆਦਾ ਹਾਲਤ ਖਰਾਬ ਹੋ ਗਈ ਸੀ। ਬਲੀਡਿੰਗ ਜ਼ਿਆਦਾ ਹੋਣ ਅਤੇ ਸ਼ੁਗਰ ਵੱਧਣ ਦੇ ਚਲਦਿਆਂ ਅਚਾਨਕ ਉਸਦੀ ਮਾਨਸਿਕ ਸਥਿਤੀ ਖਰਾਬ ਹੋ ਗਈ ਸੀ। ਉਸਨੇ ਆਪਣੇ ਬੱਚਿਆਂ ਅਤੇ ਉਪੇਂਦਰ ਕੌਰ ਨੂੰ ਪਹਿਚਾਣ ਤੋਂ ਮਨ੍ਹਾਂ ਕਰ ਦਿੱਤਾ ਸੀ। ਅਰਚਨਾ ਨੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ ਸੀ। ਅਜਿਹੇ ਵਿਚ ਉਪੇਂਦਰ ਖੁਦ ਬੱਚਿਆਂ ਦੀ ਦੇਖਰੇਖ ਕਰ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mehrauli murders case: accused teacher says child started crying but he killed