ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਹੁਲ ਚੌਕਸੀ ਨੂੰ ਲੈ ਕੇ HC ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਹੁੰਚਿਆ ਕੇਂਦਰ

ਮੇਹੁਲ ਚੌਕਸੀ ਨੂੰ ਲੈ ਕੇ HC ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਹੁੰਚਿਆ ਕੇਂਦਰ

ਪੰਜਾਬ ਨੈਸ਼ਨਲ ਬੈਂਕ (PNB) ਵਿਚ ਕਰੋੜਾਂ ਰੁਪਏ ਦੇ ਘੁਟਾਲੇ ਮੁੱਖ ਭਗੌੜੇ ਦੋਸ਼ੀ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਈਡੀ ਸੁਪਰੀਮ ਕੋਰਟ ਪਹੁੰਚੇ ਹਨ। ਈਡੀ ਅਤੇ ਕੇਂਦਰ ਸਰਕਾਰ ਨੇ ਬੰਬੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੰਬੇ ਹਾਈਕੋਰਟ ਨੇ ਚੌਕਸੀ ਦੀ ਸਿਹਤ ਸਬੰਧੀ ਦਸਤਾਵੇਜ ਮੰਗੇ ਹਨ ਕਿ ਕੀ ਉਹ ਭਾਰਤ ਯਾਤਰਾ ਕਰ ਸਕਦਾ ਹੈ ਜਾਂ ਨਹੀਂ।

 

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੇ ਮੇਹੁਲ ਚੌਕਸੀ ਦੇ ਯਾਤਰਾ ਕਰ ਸਕਣ ਵਿਚ ਸਮਰਥ ਹੋਣ ਲਈ ਉਸਦੀ ਮੈਡੀਕਲ ਰਿਪੋਰਟ ਦੀ ਜ਼ਰੂਰਤ ਉਤੇ ਬੰਬੇ ਹਾਈ ਕੋਰਟ ਦੇ ਫੈਸਲੇ ਖਿਲਾਫ ਅਪੀਲ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿਚ ਕਿਹਾ ਜਾ ਰਿਹਾ ਹੈ ਕਿ ਬੰਬੇ ਹਾਈਕੋਰਟ ਦੇ ਫੈਸਲੇ ਨਾਲ ਚੌਕਸੀ ਦੀ ਸਪੁਰਦਗੀ ਪ੍ਰਕਿਰਿਆ ਉਤੇ ਅਸਰ ਪਵੇਗਾ।

 

ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਨੇ ਬੰਬੇ ਹਾਈਕੋਰਟ ਵਿਚ ਦਾਖਲ ਹਲਫਨਾਮੇ ਵਿਚ ਕਿਹਾ ਸੀ ਕਿ ਉਸਨੇ ਮਾਮਲੇ ਦੇ ਦੋਸ਼ ਤੋਂ ਬਚਣ ਲਈ ਨਹੀਂ ਬਲਕਿ ਆਪਣੇ ਇਲਾਜ ਲਈ ਦੇਸ਼ ਛੱਡਿਆ ਸੀ। ਭਗੌੜੇ ਹੀਰਾ ਕਾਰੋਬਾਰੀ ਚੌਕਸੀ ਹੁਣ ੲੰਟੀਗੁਆ ਦੇਸ਼ ਵਿਚ ਰਹਿ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mehul Choksi case Union of India today mentioned the matter before Supreme Court for an urgent hearing against a Bombay High Court order