ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਨਬੀ ਘੁਟਾਲਾ : ਚੋਕਸੀ ਨੇ ਕਿਹਾ 41 ਘੰਟੇ ਦਾ ਸਫਰ ਕਰਕੇ ਨਹੀਂ ਆ ਸਕਦਾ ਭਾਰਤ

ਪੀਐਨਬੀ ਘੁਟਾਲਾ : ਚੋਕਸੀ ਨੇ ਕਿਹਾ 41 ਘੰਟੇ ਦਾ ਸਫਰ ਕਰਕੇ ਨਹੀਂ ਆ ਸਕਦਾ ਭਾਰਤ

ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ `ਚ ਭਗੌੜੇ ਚਲ ਰਹੇ ਕਾਰੋਬਾਰੀ ਮੇਹੁਲ ਚੋਕਸੀ ਨੇ ਮੁੰਬਈ ਦੀ ਇਕ ਅਦਾਲਤ ਨੂੰ ਲਿਖਤੀ `ਚ ਕਿਹਾ ਕਿ ਉਹ ਏਟੀਗੁਆ ਤੋਂ 41 ਘੰਟੇ ਦਾ ਸਫਰ ਕਰਕੇ ਭਾਰਤ ਨਹੀਂ ਆ ਸਕਦਾ। ਇਸ ਲਈ ਉਸਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਹੈ। ਚੋਕਸੀ ਨੇ ਈਡੀ `ਤੇ ਦੋਸ਼ ਲਗਾਇਆ ਕਿ ਉਸਦੀ ਸਿਹਤ ਦੀ ਜਾਣਕਾਰੀ ਨਾ ਦੇ ਕੇ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਹੈ।


ਉਸਨੇ ਇਹ ਵੀ ਕਿਹਾ ਕਿ ਉਹ ਆਪਣਾ ਬਕਾਇਆ ਵਾਪਸ ਕਰਨ ਲਈ ਬੈਂਕਾਂ ਦੇ ਸੰਪਰਕ `ਚ ਹੈ। ਉਸਨੇ ਕਿਹਾ ਕਿ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਜਾਂਚ ਨਾਲ ਜੁੜਨ ਲਈ ਤਿਆਰ ਹਨ। ਈਡੀ ਨੇ ਅਦਾਲਤ ਨੂੰ ਕਿਹਾ ਸੀ ਕਿ ਮੇਹੁਲ ਚੋਕਸੀ ਨੂੰ ਭਗੋੜਾ ਆਰਥਿਕ ਅਪਰਾਧੀ ਐਲਾਨਿਆ ਜਾਵੇ ਅਤੇ ਉਸਦੀ ਜਾਇਦਾਦ ਜਬਤ ਕਰਨ ਦੇ ਆਦੇਸ਼ ਦਿੱਤੇ ਜਾਣ।


ਜਿ਼ਕਰਯੋਗ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਅਪੀਲ `ਤੇ ਇੰਟਰਪੋਲ ਨੇ ਭਗੋੜੇ ਹੀਰਾ ਕਾਰੋਬਾਰੀ ਦੇ ਖਿਲਾਫ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਮੇਹੁਲ ਚੋਕਸੀ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀਆਂ `ਚੋਂ ਇਕ ਹਨ। 


ਇਸ ਧੋਖਾਧੜੀ ਮਾਮਲੇ `ਚ ਚੋਕਸੀ ਦਾ ਭਾਂਜਾ ਨੀਰਵ ਮੋਦੀ ਵੀ ਦੋਸ਼ੀ ਹੈ। ਚੋਕਸੀ ਗੀਤਾਂਜਲੀ ਗਰੁੱਪ ਦਾ ਚੇਅਰਮੈਨ ਹਨ ਅਤੇ ਏਟੀਗੁਆ `ਚ ਸ਼ਰਣ ਲੈ ਰਖੀ ਹੈ।


ਆਰਸੀਐਨ ਜਾਰੀ ਹੋਣ ਨਾਲ ਚੋਕਸੀ ਨੂੰ ਇਟਰਪੋਲ ਦੇ 192 ਮੈਂਬਰ ਦੇਸ਼ਾਂ `ਚੋਂ ਕੋਈ ਵੀ ਦੇਸ਼ ਗ੍ਰਿਫਤਾਰ ਕਰ ਸਕਦਾ ਹੈ, ਜਿਸ ਦੇ ਬਾਅਦ ਉਸਦੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mehul Choksi says cannot come to India after traveling 41 hours