ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਸਰਕਾਰੀ ਸਕੂਲ ਦੀ ਹੈਪੀਨੈੱਸ ਕਲਾਸ 'ਚ ਪਹੁੰਚੀ ਮੇਲਾਨੀਆ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਅਤੇ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਅੱਜ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ।
 

 

ਮੰਗਲਵਾਰ ਦੁਪਹਿਰ ਨੂੰ ਮੇਲਾਨੀਆ ਟਰੰਪ ਦਿੱਲੀ ਦੇ ਸਰਵੋਦਿਆ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਨਾਨਕਪੁਰਾ ਮੋਤੀਬਾਗ ਵਿਖੇ ਪਹੁੰਚੀ। ਮੇਲਾਨੀਆ ਦੇ ਸਵਾਗਤ ਲਈ ਸਕੂਲ ਨੂੰ ਫੁੱਲਾਂ ਅਤੇ ਰੰਗੋਲੀ ਨਾਲ ਸਜਾਇਆ ਗਿਆ ਸੀ। ਮੇਲਾਨੀਆ ਜਿਵੇਂ ਹੀ ਸਕੂਲ 'ਚ ਪਹੁੰਚੀ ਤਾਂ ਬੱਚਿਆਂ ਦੀ ਬੈਂਡ ਪਾਰਟੀ ਨੇ ਸਵਾਗਤੀ ਧੁੰਨ ਵਜਾਈ। ਮੇਲਾਨੀਆ ਦੇ ਮੱਥੇ 'ਤੇ ਟਿੱਕਾ ਲਗਾ ਕੇ ਫੁੱਲ ਮਾਲਾ ਪਾਈ ਗਈ। ਫਿਰ ਉਹ ਸਕੂਲ ਦੀ ਹੈਪੀਨੈੱਸ ਕਲਾਸ 'ਚ ਪਹੁੰਚੀ। ਉਨ੍ਹਾਂ ਉਨ੍ਹਾਂ ਨੇ ਜੋਤ ਜਗਾਈ।
 

 

ਸਕੂਲ ਦੇ ਚਾਰੇ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਬਹੁਤੀਆਂ ਵਿਦਿਆਰਥਣਾਂ ਰਵਾਇਤੀ ਘਾਗਰਾ-ਚੋਲੀ ਪਾ ਕੇ ਸਕੂਲ ਪਹੁੰਚੀਆਂ ਸਨ। ਹਾਲਾਂਕਿ ਕੁਝ ਬੱਚੇ ਸਕੂਲ ਵਰਦੀਆਂ ਵਿੱਚ ਵੀ ਸਨ।
 

ਇਸ ਦੌਰਾਨ ਮੇਲਾਨੀਆ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕਰਦੀ ਨਜ਼ਰ ਆਈ। ਗੁਲਾਬੀ ਲਹਿੰਗਾ ਪਹਿਨੇ ਇੱਕ ਬੱਚੀ ਨਾਲ ਮੇਲਾਨੀਆ ਦੇ ਕਾਫੀ ਦੇਰ ਤਕ ਗੱਲਬਾਤ ਕੀਤੀ। 
 

ਬੱਚਿਆਂ ਨੂੰ ਮਿਲਣ ਤੋਂ ਬਾਅਦ ਮੇਲਾਨੀਆ ਨੇ ਸੰਬੋਧਨ ਕਰਦਿਆਂ ਕਿਹਾ, "ਹੈਲੋ! ਇਹ ਇੱਕ ਬਹੁਤ ਹੀ ਖੂਬਸੂਰਤ ਸਕੂਲ ਹੈ। ਰਵਾਇਤੀ ਡਾਂਸ ਪ੍ਰਦਰਸ਼ਨ ਨਾਲ ਮੇਰਾ ਸਵਾਗਤ ਕਰਨ ਲਈ ਤੁਹਾਡਾ ਧੰਨਵਾਦ। ਇਹ ਮੇਰੀ ਭਾਰਤ ਦੀ ਪਹਿਲੀ ਫੇਰੀ ਹੈ। ਇੱਥੋਂ ਦੇ ਲੋਕ ਬਹੁਤ ਹੀ ਸਵਾਗਤ ਕਰਨ ਵਾਲੇ ਅਤੇ ਦਿਆਲੂ ਹਨ।
 

 

ਸਰਕਾਰੀ ਸਕੂਲ ਦੇ ਆਸਪਾਸ ਕੰਧਾਂ 'ਤੇ ਆਕਰਸ਼ਕ ਪੇਂਟਿੰਗ ਕੀਤੀ ਗਈ ਸੀ, ਜਦਕਿ ਸਕੂਲ ਦੇ ਬਾਹਰ ਦੀਆਂ ਹੱਦਾਂ ਨੂੰ ਇਸ ਤਰ੍ਹਾਂ ਢੱਕਿਆ ਹੋਇਆ ਸੀ ਕਿ ਬਾਹਰੋਂ ਸਕੂਲ ਦੇ ਅੰਦਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ।

 

 

ਕੇਜਰੀਵਾਲ ਨੇ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੇਲਾਨੀਆ ਦੀ ਸਕੂਲ ਫੇਰੀ ਤੋਂ ਪਹਿਲਾਂ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, "ਅੱਜ ਅਧਿਆਪਕਾਂ, ਵਿਦਿਆਰਥੀਆਂ ਅਤੇ ਦਿੱਲੀ ਵਾਸੀਆਂ ਲਈ ਇੱਕ ਵੱਡਾ ਦਿਨ ਹੈ। ਮੇਲਾਨੀਆ ਟਰੰਪ ਸਾਡੇ ਸਕੂਲ ਤੋਂ ਖੁਸ਼ਹਾਲੀ ਦਾ ਸੰਦੇਸ਼ ਲੈ ਕੇ ਵਾਪਸ ਜਾਣਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Melania Trump Happiness Class Visit