ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਲਾਨੀਆ ਟਰੰਪ ਦਿੱਲੀ ਦੇ ਸਕੂਲ 'ਚ ਹੈਪੀਨੈੱਸ ਕਲਾਸ ਦੀ ਕਰਨਗੇ ਸਮੀਖਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਅੱਜ ਮੰਗਲਵਾਰ ਨੂੰ ਦਿੱਲੀ ਦੇ ਸਕੂਲ 'ਚ ਚੱਲ ਰਹੇ ਹੈਪੀਨੈੱਸ ਕਲਾਸਾਂ ਦਾ ਦੌਰਾ ਕਰਨਗੇ। ਸਰਵੋਦਿਆ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਨਾਨਕਪੁਰਾ ਮੋਤੀਬਾਗ ਵਿਖੇ ਸਕੂਲੀ ਬੱਚੇ ਭਾਰਤ-ਅਮਰੀਕਾ ਦੇ ਝੰਡੇ ਲੈ ਕੇ ਉਨ੍ਹਾਂ ਦਾ ਸਵਾਗਤ ਕਰਨਗੇ।
 

ਸਕੂਲ 'ਚ ਪਿਛਲੇ ਪੰਜ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਸਵਾਗਤ ਕਰਨ ਲਈ 45 ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਨੂੰ ਪ੍ਰਦਰਸ਼ਿਤ ਕਰਨ ਲਈ ਦੋ ਕਤਾਰਾਂ 'ਚ ਸਕੂਲੀ ਬੱਚੇ ਦੋਵਾਂ ਦੇਸ਼ਾਂ ਦੇ ਝੰਡੇ ਲੈ ਕੇ ਖੜੇ ਹੋਣਗੇ। ਇਨ੍ਹਾਂ ਦੇ ਵਿਚਕਾਰ ਹੋ ਕੇ ਮੇਲਾਨੀਆ ਟਰੰਪ ਮੁੱਖ ਸਥਾਨ 'ਤੇ ਜਾਵੇਗੀ। ਪ੍ਰਸ਼ਾਸਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮੇਲਾਨੀਆ ਟਰੰਪ ਸਵੇਰੇ 11:55 ਵਜੇ ਸਕੂਲ ਪਹੁੰਚੇਗੀ ਅਤੇ ਦੁਪਹਿਰ 1:05 ਵਜੇ ਇੱਥੋਂ ਰਵਾਨਾ ਹੋਵੇਗੀ। ਇਸ ਦੌਰਾਨ ਜੇ ਉਹ ਬੱਚਿਆਂ ਨਾਲ ਗੱਲ ਕਰਨਗੇ ਅਤੇ ਬੱਚੇ ਗੁਜਰਾਤੀ ਤੇ ਰਾਜਸਥਾਨੀ ਲੋਕ ਪ੍ਰੋਗਰਾਮ ਪੇਸ਼ ਕਰਕੇ ਉਨ੍ਹਾਂ ਦਾ ਮਨੋਰੰਜਨ ਕਰਨਗੇ।
 

ਮੇਲਾਨੀਆ ਟਰੰਪ ਦੇ ਸਵਾਗਤ ਲਈ ਸਕੂਲ ਦੇ ਅੰਦਰ ਫੁੱਲਾਂ ਨਾਲ ਨਵੀਂ ਬਗੀਚੀ ਸਜਾਈ ਗਈ ਹੈ। ਇਸ ਦੇ ਲਈ ਪਿਛਲੀ ਦਿਨੀਂ ਕਈ ਫੁੱਲ ਬਾਹਰੋਂ ਮੰਗਵਾਏ ਗਏ ਹਨ। ਦੋਵਾਂ ਦੇਸ਼ਾਂ ਦੇ ਦੋਸਤਾਨਾ ਸਬੰਧਾਂ ਨੂੰ ਪ੍ਰਦਰਸ਼ਿਤ ਕਰਨ ਲਈ ਪੋਸਟਰ ਤਿਆਰ ਕੀਤੇ ਗਏ ਹਨ, ਜੋ ਸਕੂਲ ਅੰਦਰ ਕਈ ਥਾਵਾਂ 'ਤੇ ਲਗਾਏ ਗਏ ਹਨ।
 

ਬੱਚਿਆਂ ਦੀ ਪ੍ਰਤੀਕ੍ਰਿਆ :

ਮੇਲਾਨੀਆ ਟਰੰਪ ਦੇ ਸਵਾਗਤ ਲਈ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਅਸੀਂ ਵੀ ਤਿਆਰ ਹਾਂ। ਜੇ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਉਨ੍ਹਾਂ ਨੂੰ ਹੈਲੋ ਕਹਿ ਕੇ ਪੌਦਾ ਦੇਣਾ ਚਾਹੁੰਦੀ ਹਾਂ। - ਮੁਸਕਾਨ (ਸੱਤਵੀਂ ਕਲਾਸ)


ਅਮਰੀਕਾ ਦੀ ਪਹਿਲੀ ਮਹਿਲਾ ਦਾ ਸਕੂਲ ਆਉਣਾ ਬਹੁਤ ਵੱਡੀ ਗੱਲ ਹੈ। ਹੈਪੀਨੈੱਸ ਕਲਾਸ ਨੇ ਮੈਨੂੰ ਜ਼ਿੰਦਗੀ 'ਚ ਅਨੁਸ਼ਾਸਿਤ ਰਹਿਣਾ ਸਿਖਾਇਆ ਹੈ। ਮੈਂ ਉਨ੍ਹਾਂ ਨੂੰ ਅਨੁਸ਼ਾਸਨ ਨਾਲ ਮਿਲਣਾ ਚਾਹੁੰਦੀ ਹਾਂ। ਪੂਜਾ (ਸੱਤਵੀਂ ਕਲਾਸ)
 

ਮੈਂ ਉਸ ਨੂੰ ਮਿਲਣ ਲਈ ਉਤਸੁਕ ਹਾਂ। ਮੈਂ ਹੈਪੀਨੈੱਸ ਕੋਰਸ ਤੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹਨ। ਜੇ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਉਨ੍ਹਾਂ ਨੂੰ ਇੱਕ ਕਾਰਡ ਦੇਣਾ ਚਾਹੁੰਦਾ ਹਾਂ ਜੋ ਮੈਂ ਤਿਆਰ ਕੀਤਾ ਹੈ। ਸੁਧਾ (ਸੱਤਵੀਂ ਕਲਾਸ )

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Melania Trump will review Happiness classes in Delhi schools